
ਚੰਡੀਗੜ੍ਹ ਵਿੱਚ ਡਾ. ਅਗਰਵਾਲ ਆਈ ਹਸਪਤਾਲ ਦੀ ਇਕਾਈ, ਮਿਰਚੀਆਜ਼ ਲੇਜ਼ਰ ਆਈ ਕਲੀਨਿਕ ਦਾ ਉਦਘਾਟਨ
- by Jasbeer Singh
- September 1, 2025

ਚੰਡੀਗੜ੍ਹ ਵਿੱਚ ਡਾ. ਅਗਰਵਾਲ ਆਈ ਹਸਪਤਾਲ ਦੀ ਇਕਾਈ, ਮਿਰਚੀਆਜ਼ ਲੇਜ਼ਰ ਆਈ ਕਲੀਨਿਕ ਦਾ ਉਦਘਾਟਨ ਟ੍ਰਾਈ-ਸਿਟੀ ਨੂੰ ਮਿਲਿਆ 15,000 ਵਰਗ ਫੁੱਟ ਦਾ ਅਡਵਾਂਸ ਆਈਕੇਅਰ ਹੱਬ ਹੁਣ ਦੋਗੁਣੀ ਸਹੂਲਤਾਂ, ਵਿਸ਼ਾਲ ਪਹੁੰਚ ਨਾਲ ਹਸਪਤਾਲ ਨੇ ਐਲਾਨ ਕੀਤਾ ਹੈ ਕਿ 30 ਸਤੰਬਰ 2025 ਤੱਕ ਸੀਨੀਅਰ ਸਿਟੀਜ਼ਨਜ਼ (ਉਮਰ 50 ਸਾਲ ਅਤੇ ਇਸ ਤੋਂ ਵੱਧ) ਲਈ ਮੁਫ਼ਤ ਅੱਖਾਂ ਦੀ ਸਲਾਹ ਉਪਲਬਧ ਰਹੇਗੀ ਇਸਦੇ ਨਾਲ ਹੀ, ਪਹਿਲੀ ਵਾਰ 13 ਅਤੇ 14 ਸਤੰਬਰ 2025 ਨੂੰ “ਥੈਰੇਪਿਊਟਿਕ ਗਲਾਸ ਰਿਮੂਵਲ–ਸਮਾਈਲ ਸਰਜਰੀ” ‘ਤੇ 20% ਡਿਸਕਾਉਂਟ ਦੀ ਖ਼ਾਸ ਪੇਸ਼ਕਸ਼ ਵੀ ਕੀਤੀ ਜਾਵੇਗੀ ਚੰਡੀਗੜ੍ਹ / 1 ਸਤੰਬਰ 2025 : ਡਾ. ਅਗਰਵਾਲਜ਼ ਆਈ ਹਸਪਤਾਲ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਆਈਕੇਅਰ ਨੈਟਵਰਕ ਹੈ 10 ਦੇਸ਼ਾਂ ਵਿੱਚ 250 ਤੋਂ ਵੱਧ ਹਸਪਤਾਲਾਂ ਨਾਲ, ਨੇ ਅੱਜ ਚੰਡੀਗੜ੍ਹ ਵਿੱਚ ਆਪਣੇ ਨਵੇਂ ਵਿਸਤਾਰਿਤ ਅਤੇ ਅੱਪਗ੍ਰੇਡ ਕੀਤੇ ਗਏ ਫੈਸਿਲਟੀ ਦੇ ਗ੍ਰੈਂਡ ਓਪਨਿੰਗ ਦਾ ਐਲਾਨ ਕੀਤਾ । ਸੈਕਟਰ 22A ਵਿੱਚ ਸਥਿਤ ਮਿਰਚਿਆਜ਼ ਲੇਜ਼ਰ ਆਈ ਕਲਿਨਿਕ, ਜੋ ਹੁਣ 15,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਦਾ ਉਦਘਾਟਨ ਡਾ. ਅਸ਼ਰ ਅਗਰਵਾਲ, ਚੀਫ ਬਿਜ਼ਨਸ ਅਫਸਰ, ਡਾ. ਅਗਰਵਾਲਜ਼ ਆਈ ਹਸਪਤਾਲ ਅਤੇ ਡਾ. ਰਾਜੀਵ ਮਿਰਚਿਆ, ਹੈੱਡ – ਕਲੀਨਿਕਲ ਸਰਵਿਸਜ਼, ਮਿਰਚਿਆਜ਼ ਲੇਜ਼ਰ ਆਈ ਕਲਿਨਿਕ (ਜੋ ਕਿ ਡਾ. ਅਗਰਵਾਲਜ਼ ਆਈ ਹਸਪਤਾਲ ਦੀ ਇਕ ਯੂਨਿਟ ਹੈ) ਵੱਲੋਂ ਕੀਤਾ ਗਿਆ । ਛੇ ਦਹਾਕਿਆਂ ਤੋਂ ਵੱਧ ਦੀ ਵਿਰਾਸਤ ਨਾਲ ਡਾ. ਅਗਰਵਾਲਜ਼ ਆਈ ਹਸਪਤਾਲ ਭਾਰਤ ਭਰ ਦੀਆਂ ਕਮਿਊਨਿਟੀਆਂ ਤੱਕ ਅਗੇਤੀ ਤਕਨੀਕ, ਗਲੋਬਲ ਤਜਰਬੇ ਅਤੇ ਦਿਲੋਂ ਕੀਤੀ ਜਾਣ ਵਾਲੀ ਦੇਖਭਾਲ ਲਿਆਉਣ ਵਿੱਚ ਅਗਵਾਈ ਕਰ ਰਿਹਾ ਹੈ। ਟ੍ਰਾਈ-ਸਿਟੀ ਖੇਤਰ ਵਿੱਚ ਇਹ ਗਰੁੱਪ ਸਭ ਤੋਂ ਵੱਡੇ ਆਈਕੇਅਰ ਨੈਟਵਰਕਸ ਵਿੱਚੋਂ ਇੱਕ ਹੈ, ਜੋ ਆਪਣੇ ਹਸਪਤਾਲਾਂ ਰਾਹੀਂ ਚੰਡੀਗੜ੍ਹ, ਮੋਹਾਲੀ, ਪੰਚਕੁਲਾ, ਮਾਂਸਾ ਦੇਵੀ, ਬਰਨਾਲਾ ਅਤੇ ਰਾਇਕੋਟ ਵਿੱਚ ਹਰ ਮਹੀਨੇ ਹਜ਼ਾਰਾਂ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ । ਇਸ ਤੋਂ ਇਲਾਵਾ, ਛੋਟੇ ਸ਼ਹਿਰਾਂ ਵਿੱਚ ਆਉਟਰੀਚ ਕੈਂਪਾਂ ਰਾਹੀਂ ਵੀ ਨਿਰੰਤਰ ਆਈਕੇਅਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।