
ਇਨਾਇਤ ਗਰੁੱਪ ਨੇ ਕੀਤਾ ਪਟਿਆਲਾ-ਸੰਗਰੂਰ ਰੋਡ ’ਤੇ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਪ੍ਰਾਜੈਕਟ ਪ੍ਰੀ ਲਾਂਚ
- by Jasbeer Singh
- June 28, 2025

ਇਨਾਇਤ ਗਰੁੱਪ ਨੇ ਕੀਤਾ ਪਟਿਆਲਾ-ਸੰਗਰੂਰ ਰੋਡ ’ਤੇ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਪ੍ਰਾਜੈਕਟ ਪ੍ਰੀ ਲਾਂਚ ਪਟਿਆਲਾ, 28 ਜੂਨ 2025 : ਗਿਣਤੀ ਦੇ ਦਿਨਾਂ ਵਿਚ ਰੀਅਲ ਅਸਟੇਟ ਦੇ ਖੇਤਰ ਵਿਚ ਪੰਜਾਬ ਨਹੀਂ ਸਗੋਂ ਉਤਰ ਭਾਰਤ ਦੇ ਨਾਮ ਇਨਾਇਤ ਗਰੁੱਪ ਵੱਲੋਂ ਪਟਿਆਲਾ-ਸੰਗਰੂਰ ਰੋਡ ’ਤੇ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਪ੍ਰਾਜੈਕਟ ਦੀ ਅੱਜ ਪ੍ਰੀ ਲਾਂਚਿੰਗ ਕੀਤੀ ਗਈ। ਪ੍ਰੀ ਲਾਂਚਿੰਗ ਦੀ ਰਸਮ ਇਨਾਇਤ ਗਰੁੱਪ ਦੇ ਐਮ.ਡੀ. ਸੰਦੀਪ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਅਤੇ ਬੇਟੀ ਇਨਾਇਤ ਨਾਲ ਮਿਲ ਕੇ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਐਮ.ਡੀ. ਸੰਦੀਪ ਸਿੰਘ ਮਾਨ ਨੇ ਦੱਸਿਆ ਕਿ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਪਟਿਆਲਾ-ਸੰਗਰੂਰ ਰੋਡ ’ਤੇ 3.17 ਏਕੜ ਵਿਚ ਬਣਿਆ ਰੇਰਾ ਤੇ ਪੁੱਡਾ ਅਪਰੂਵਡ ਪ੍ਰਾਜੈਕਟ ਹੈ। ਜਿਸ ਦੇ ਸਾਰੇ ਇੰਟਰਨੈਸ਼ਨਲ ਬ੍ਰਾਂਡ ਸਾਈਨ ਹੋ ਚੁੱਕੇ ਹਨ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਹਲਦੀ ਰਾਮ, ਡੋਮੀਨੋਜ਼, ਵੀ.ਡਬਲਯੂ ਮਾਰਟ ਜਿਹੜਾ ਕਿ 24 ਘੰਟੇ ਖੁੱਲਾ ਰਹਿੰਦਾ ਹੈ, ਡਰਾਇਵ ਥਰੂ, ਪਿਰਾਮਿਡ ਕਲੱਬ ਅਤੇ ਰੈਸਟੋਰੈਂਟ, ਬਸੰਤ ਆਈਸਕ੍ਰੀਮ, ਸਮੇਤ ਹੋਰ ਵਧੀਆ ਇੰਟਰਨੈਸ਼ਨਲ ਬ੍ਰਾਂਡ ਖੁਲਣ ਜਾ ਰਹੇ ਹਨ। ਅਹਿਮ ਗੱਲ ਇਹ ਹੈ ਕਿ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਵਿਚ ਬੱਚਿਆਂ ਦਾ ਸਭ ਤੋਂ ਵੱਡਾ ਗੇੇਮਿੰਗ ਜੋਨ ਜਿਹੜਾ ਕਿ 14100 ਸਕੇਅਰ ਫਿਟ ਅਤੇ 24 ਫਿਟ ਦੀ ਹਾਈਟ ’ਤੇ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਉਨ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ, ਜਿਸ ਦੇ ਉਹ ਇਕੱਲੇ ਮਾਲਕ ਹਨ, ਜਿਸ ਨੂੰ ਲਾਂਚ ਕਰਨ ਤੋਂ ਪਹਿਲਾਂ ਉਸ ਦੀ 100 ਫੀਸਦੀ ਰਜਿਸਟਰੀ, 100 ਸੀ.ਐਲ.ਯੂ. ਅਤੇ ਰੇਰਾ ਅਤੇ ਪੁੱਡਾ ਤੋਂ ਸਾਰੀਆਂ ਮਨਜ਼ੂਰੀਆਂ ਪਹਿਲਾਂ ਲਈਆਂ ਜਾ ਚੁੱਕੀਆਂ ਹਨ ਤੇ ਫੇਰ ਮਿਹਨਤ ਨਾਲ ਸਾਰੇ ਬ੍ਰਾਂਡ ਦੇ ਕੋਲ ਜਾ ਕੇ ‘ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ’ ਨੂੰ ਦਿਖਾ ਕੇ ਪਹਿਲਾਂ ਸਾਰੇ ਬ੍ਰਾਂਡਾਂ ਨੂੰ ਸਾਈਨ ਕੀਤਾ ਜਾ ਚੁੱਕਿਆ ਹੈ, ਤਾਂ ਜਾ ਕੇ ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ ਨੂੰ ਪ੍ਰੀ ਲਾਂਚ ਕੀਤਾ ਜਾ ਰਿਹਾ ਹੈ। ਐਮ.ਡੀ. ਮਾਨ ਨੇ ਦੱਸਿਆ ਕਿ ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ ਬਣਾਉਣਾ ਦਾ ਉਦੇਸ਼ ਇਹ ਸੀ ਕਿ ਪਟਿਆਲਾ ਅਤੇ ਮਾਲਵਾ ਦੇ ਸਾਰੇ ਸ਼ਹਿਰਾਂ ਦੇ ਲੋਕਾਂ ਨੂੰ ਚੰਡੀਗੜ੍ਹ, ਦਿੱਲੀ ਅਤੇ ਹੋਰ ਬਾਹਰਲੇ ਸ਼ਹਿਰਾਂ ਤੋਂ ਖਰੀਦਦਾਰੀ ਨਾ ਕਰਨ ਲਈ ਨਾ ਜਾਣਾ ਪਵੇ ਅਤੇ ਉਹ ਇਨਾਇਤ ਗਰੁੱਪ ਵੱਲੋਂ ਬਣਾਏ ਗਏ ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ ਵਿਚ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲ ਜਾਣ। ਸੰਦੀਪ ਸਿੰਘ ਮਾਨ ਨੇ ਦੱਸਿਆ ਕਿ ਇਨਵੈਸਟਰਰ ਉਨ੍ਹਾਂ ਦਾ ਪਰਿਵਾਰ ਹੈ, ਉਨ੍ਹਾਂ ਨੂੰ ਨਾਲ ਅੱਗੇ ਲੈ ਕੇ ਜਾਣ ਉਨ੍ਹਾਂ ਦੀ ਡਿਉਟੀ ਹੈ, ਕਿਉਂਕਿ ਮੈਂ ਇਨਵੈਸਟਰ ਦੇ ਮਿਹਨਤ ਦੇ ਪੈਸੇ ਦੀ ਕਦਰ ਕਰਦਾ ਹਾਂ ਅਤੇ ਕਿੰਗਸਟਨ ਟੇਰੇਸ ਕਮਰਸ਼ੀਅਲ ਹੱਬ ਇਨਵੈਸਟਰ ਦੇ ਪੈਸੇ ਲਈ ਸੇਫ ਜੋਨ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਹੀ ਅੱਗੇ ਵਧਣਗੇ ਜੇਕਰ ਇਨਵੈਸਟਰ ਦਾ ਪੈਸਾ ਵਧੇਗਾ। ਇਸ ਲਈ ਇਨਵੈਸਟਰ ਉਨ੍ਹਾਂ ਲਈ ਸਭ ਤੋਂ ਅਹਿਮ ਹੈ। ਕਿੰਗਸਟਨ ਕਿਉਂ ਮਹੱਤਵਪੂਰਨ ਹੈ ਕਿੰਗਸਟਨ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਭਾਰਤ ਮਾਲਾ, ਜੰਮੂ ਕੱਟੜਾ ਐਕਸਪ੍ਰੈਸ ਸਮੇਤ ਸਾਰੀਆਂ ਹੀ ਮਹੱਤਵਪੂਰਨ ਸੜ੍ਹਕਾਂ ਦੀ ਪਟਿਆਲਾ ਅਤੇ ਆਸ ਪਾਸੇ ਸ਼ਹਿਰਾਂ ਦੀ ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਮੁੱਖ ਰਾਜਾਂ ਤੇ ਮਹੱਤਵਪੂਰਨ ਥਾਵਾਂ ਦੇ ਨਾਲ ਕਨੇਕਟੀਵਿਟੀ ਇਸ ਸੜ੍ਹਕ ਰਾਹੀਂ ਹੀ ਬਣਨੀ ਹੈ। ਜੇਕਰ ਫੁਟ ਫਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਵੀ ਇਸ ਸੜਕ ਤੋਂ ਇੱਕ ਮਿੰਟ ਵਿਚ 30-35 ਗੱਡੀਆਂ ਕਰਾਸ ਕਰ ਜਾਂਦੀਆਂ ਹਨ, ਯਾਨੀਕਿ ਇੱਕ ਅੰਦਾਜੇ ਮੁਤਾਬਕ 24 ਘੰਟੇ ਵਿਚ ਇਥੋਂ 40 ਤੋਂ 50 ਹਜ਼ਾਰ ਗੱਡੀ ਰੋਜ਼ਾਨਾ ਲੰਘ ਰਹੀ ਹੈ। ਇਸ ਦੇ ਨਾਲ ਹੀ ਕਿੰਗਸਟਨ ਪ੍ਰਾਜੈਕਟ ਨੂੰ ਮੇਜਰ ਬੈਨੀਫਿਟ ਇਹ ਹੋ ਗਿਆ ਹੈ ਕਿ ਨਵਾਂ ਉਤਰੀ ਬਾਈਪਾਸ ਜਿਹੜਾ ਕਿ ਧਰੇੜੀ ਜੱਟਾਂ (ਬਹਾਦਰਗੜ੍ਹ) ਤੋਂ ਸ਼ਰੂ ਹੋ ਕੇ ਪਸਿਆਣਾ ਦੇ ਕੋਲ ਉਤਰਨਾ ਹੈ ਦੇ ਕਾਰਨ ਚੰਡੀਗੜ੍ਹ ਸਾਈਡ ਤੋਂ ਭਵਾਨੀਗੜ੍ਹ, ਸੰਗਰੂਰ, ਬਰਨਾਲਾ, ਬਠਿੰਡਾ, ਫਾਜਿਲਕਾਂ, ਡੱਬਵਾਲੀ ਅਤੇ ਹਨੂੰਮਾਨਗੜ੍ਹ, ਸ੍ਰੀ ਗੰਗਾ ਨਗਰ ਤੋਂ ਹੋ ਕੇ ਰਾਜਸਥਾਨ ਜਾਣ ਵਾਲੇ ਅਤੇ ਇਨ੍ਹਾਂ ਸ਼ਹਿਰਾਂ ਤੋਂ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੀ ਟਰੈਫਿਕ ਇਥੋਂ ਹੀ ਹੋ ਕੇ ਗੁਜਰੇਗੀ ਅਤੇ ਇਨ੍ਹਾਂ ਲੋਕਾਂ ਨੂੰ ਹੁਣ ਪਟਿਆਲਾ ਸ਼ਹਿਰ ਵਿਚ ਵੜਨ ਦੀ ਜਰੂਰਤ ਨਹੀਂ ਪਵੇਗੀ। ਇਸ ਦਾ ਲਾਭ ਕਿੰਗਸਟਨ ਟੈਰੇਸ ਕਮਰਸ਼ੀਅਲ ਹੱਬ (ਇਨਾਇਤ ਗਰੁੱਪ) ਨੂੰ ਮਿਲਣ ਵਾਲਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.