

ਕੇਂਦਰੀ ਏਜੰਸੀ ਰਾਅ ਦੇ ਚੀਫ ਬਣੇ ਪਰਾਗ ਜੈਨ ਚੰਡੀਗੜ੍ਹ, 28 ਜੂਨ 2025 : ਭਾਰਤ ਦੇਸ਼ ਦੀ ਕੇਂਦਰੀ ਇੰਟੈਲੀਜੈਂਸ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਨਵਾਂ ਮੁਖੀ ਪਰਾਗ ਜੈਨ ਨੂੰ ਲਗਾਇਆ ਗਿਆ ਹੈ। ਕੌਣ ਹਨ ਪਰਾਗ ਜੈਨ ਕੇਂਦਰੀ ਜਾਂਚ ਏਜੰਸੀ ਰਾਅ ਦਾ ਮੁਖੀ ਜਿਨ੍ਹਾਂ ਪਰਾਗ ਜੈਨ ਨੂੰ ਲਗਾਇਆ ਗਿਆ ਹੈ ਉਹ ਪੰਜਾਬ ਕੇਡਰ ਦੇ 1989 ਬੈਚ ਦੇ ਆਈ. ਪੀ. ਐਸ. ਅਧਿਕਾਰੀ ਹਨ।ਇਸ ਤੋਂ ਪਹਿਲਾਂ ਰਾਅ ਮੁਖੀ ਰਵੀ ਸਿਨਹਾ ਸਨ, ਜਿਨ੍ਹਾਂ ਦਾ ਮੌਜੂਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ ਤੇ ਇਸ ਸਭ ਦੇ ਚਲਦਿਆਂ ਪਰਾਗ ਜੈਨ 1 ਜੁਲਾਈ ਨੂੰ ਅਹੁਦਾ ਸੰਭਾਲਣਗੇ।