ਰਮੀ ਗਰੁੱਪ ਦੇ 38 ਹੋਟਲਾਂ `ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਮੁੰਬਈ, 3 ਦਸੰਬਰ 2025 : ਭਾਰਤ ਦੇੇਸ਼ ਦੇ ਸੂਬੇੇ ਮਹਾਰਾਸ਼ਟਰ `ਚ ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਰਮੀ ਗਰੁੱਪ ਆਫ ਹੋਟਲਸ ਨਾਲ ਸਬੰਧਤ ਕਈ ਟਿਕਾਣਿਆਂ `ਤੇ ਛਾਪੇਮਾਰੀ ਕੀਤੀ। ਇਹ ਇਕ ਪ੍ਰਸਿੱਧ ਪ੍ਰਾਹੁਣਚਾਰੀ ਗਰੁੱਪ ਹੈ ਜੋ ਬਾਂਬੇ ਅੱਡਾ ਸਮੇਤ ਲੋਕਪ੍ਰਿਯ ਅਦਾਰਿਆਂ ਦਾ ਸੰਚਾਲਨ ਕਰਦਾ ਹੈ। ਆਮਦਨ ਕਰ ਵਿਭਾਗ ਦੀ ਜਾਂਚ ਸ਼ਾਖਾ ਨੇ ਮੁੰਬਈ ਸਮੇਤ ਕੀਤੀ 10 ਸ਼ਹਿਰਾਂ ਵਚ 38 ਹੋਟਲਾਂ ਤੇ ਛਾਪੇਮਾਰੀ ਇਨਕਮ ਟੈਕਸ ਵਿਭਾਗ ਦੀ ਜਾਂਚ ਸ਼ਾਖਾ ਨੇ ਮੁੰਬਈ ਸਮੇਤ 10 ਸ਼ਹਿਰਾਂ ਵਿਚ 38 ਹੋਟਲਾਂ `ਤੇ ਛਾਪੇਮਾਰੀ ਕੀਤੀ ਹੈ। ਰਮੀ ਗਰੁੱਪ, ਭਾਰਤ ਵਿਚ 52 ਹੋਟਲ ਚਲਾਉਂਦਾ ਹੈ, ਜਿਨ੍ਹਾਂ ਵਿਚ ਚਾਰ ਤੇ ਪੰਜ ਸਿਤਾਰਾ ਹੋਟਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਦੇ ਭਾਰਤ ਤੇ ਖਾੜੀ ਦੇਸ਼ਾਂ ਵਿਚ ਮਿਗਨੇਚਰ ਰੈਸਟੋਰੈਂਟ ਵੀ ਹਨ। ਇਸ ਗਰੁੱਪ ਦੇ ਮਾਲਕ ਵਰਦਰਾਜ ਮੰਜੱਪਾ ਸ਼ੈੱਟੀ ਨੂੰ ਸੰਯੁਕਤ ਅਰਬ ਅਮੀਰਾਤ `ਚ ਚੋਟੀ ਦੇ 100 ਸਭ ਤੋਂ ਅਮੀਰ ਭਾਰਤੀਆਂ ਵਿਚ ਸ਼ਾਮਲ ਕੀਤਾ ਗਿਆ ਹੈ।
