post

Admin

(Chief Editor)

Haryana News

ਮੈਡੀਕਲ ਅਦਾਇਗੀ ਲਈ ਆਸ਼ਰਿਤਾਂ ਦੀ ਆਮਦਨ ਹੱਦ ਵਿਚ ਕੀਤਾ ਵਾਧਾ

post-img

ਮੈਡੀਕਲ ਅਦਾਇਗੀ ਲਈ ਆਸ਼ਰਿਤਾਂ ਦੀ ਆਮਦਨ ਵਿਚ ਆਮਦਨ ਹੱਦ ਵਿਚ ਕੀਤਾ ਵਾਧਾ

ਹਰਿਆਣਾ, 13 ਜੁਲਾਈ 2026 : ਹਰਿਆਣਾ ਸਰਕਾਰ (Haryana Government) ਵਿਚ ਮੁੱਖ ਮੰਤਰੀ ਦੇ ਤੌਰ 'ਤੇ ਅਗਵਾਈ ਕਰ ਰਹੇ ਨਾਇਬ ਸਿੰਘ ਸੈਣੀ (Naib Singh Saini) ਦੀ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਹੈ ।

ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਸਰਕਾਰ ਵਲੋਂ

ਹਰਿਆਣਾ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦਿਆਂ ਮੈਡੀਕਲ ਅਦਾਇਗੀ ਲਈ ਆਸ਼ਰਿਤਾਂ ਦੀ ਆਮਦਨ ਹੱਦ `ਚ ਮਹੱਤਵਪੂਰਨ ਵਾਧਾ ਕੀਤਾ ਹੈ । ਜਿਸ ਤਹਿਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਆਸ਼ਰਿਤਾਂ ਦੀ ਮਾਸਿਕ ਆਮਦਨ ਹੱਦ 3500 ਰੁਪਏ ਤੋਂ ਵਧਾ ਕੇ 9000 ਰੁਪਏ ਕਰ ਦਿੱਤੀ ਗਈ ਹੈ । ਇਸਦੇ ਨਾਲ ਹੀ ਵੱਡੀ ਗਿਣਤੀ `ਚ ਆਸ਼ਰਿਤ ਮੈਡੀਕਲ ਰੀਇੰਬਰਸਮੈਂਟ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕੀਤੇ ਹਨ ਹੁਕਮ ਜਾਰੀ

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (Health and Family Welfare Department) ਵੱਲੋਂ ਇਸ ਸਬੰਧੀ ਹੁਕਮ ਵੀ ਜਾਰੀ ਕੀਤੇ ਗਏ ਹਨ । ਵਿਭਾਗ ਦੇ ਵਧੀਕ ਮੁੱਖ ਸਕੱਤਰ (Additional Chief Secretary) ਵੱਲੋਂ ਜਾਰੀ ਪੱਤਰ ਅਨੁਸਾਰ ਇਹ ਫੈਸਲਾ ਸਾਲ-2007 ਵਿੱਚ ਤੈਅ ਆਮਦਨ ਹੱਦ `ਚ ਸੋਧ ਕਰਕੇ ਲਿਆ ਗਿਆ ਹੈ । ਸਰਕਾਰ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਮਹਿੰਗਾਈ ਅਤੇ ਆਰਥਿਕ ਖਰਚਿਆਂ ਵਿਚ ਵਾਧਾ ਹੋਣ ਦੇ ਮੱਦੇਨਜ਼ਰ ਪੁਰਾਣੇ ਪ੍ਰਬੰਧਾਂ `ਚ ਬਦਲਾਅ ਜ਼ਰੂਰੀ ਸੀ ।

Related Post

Instagram