post

Jasbeer Singh

(Chief Editor)

Patiala News

ਇੰਦਰਪਾਲ ਚੀਮਾ ਨੇ ਕੀਤੀ ਸਾਬਕਾ ਮੰਤਰੀ ਧਰਮਸੋਤ ਨਾਲ ਮੁਲਾਕਾਤ

post-img

ਇੰਦਰਪਾਲ ਚੀਮਾ ਨੇ ਕੀਤੀ ਸਾਬਕਾ ਮੰਤਰੀ ਧਰਮਸੋਤ ਨਾਲ ਮੁਲਾਕਾਤ -ਹਲਕਾ ਨਾਭਾ ਦੀ ਤਾਜ਼ਾ ਸਿਆਸੀ ਸਥਿਤੀ ਤੇ ਕੀਤੀ ਚਰਚਾ ਨਾਭਾ 14 ਮਈ : ਕਾਂਗਰਸ ਦੇ ਸੂਬਾ ਜੁਆਇੰਟ ਸਕੱਤਰ ਇੰਦਰਪਾਲ ਸਿੰਘ ਚੀਮਾ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ ਤੇ ਉਨਾਂ ਨਾਲ ਮੁਲਾਕਾਤ ਕੀਤੀ ਇਸ ਮੋਕੇ ਚੀਮਾ ਨੇ ਧਰਮਸੋਤ ਨੂੰ ਨਾਭਾ ਹਲਕੇ ਤਾਜ਼ਾ ਸਿਆਸੀ ਸਥਿਤੀ ਤੋਂ ਕਰਵਾਇਆ ਇਸ ਮੋਕੇ ਸਾਧੂ ਸਿੰਘ ਧਰਮਸੋਤ ਨੇ ਚੀਮਾ ਦਾ ਮੁੰਹ ਮਿੱਠਾ ਕਰਵਾਉਂਦਿਆਂ ਥਾਪੜਾ ਦਿੰਦੇ ਕਿਹਾ ਕਿ ਉਹ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਨ ਜਲਦੀ ਹੀ ਉਨਾਂ ਨੂੰ ਪਾਰਟੀ ਚ ਕੋਈ ਅਹਿਮ ਜ਼ੁਮੇਵਾਰੀ ਦਿੱਤੀ ਜਾਵੇਗੀ ਧਰਮਸੋਤ ਨੇ ਕਿਹਾ ਕਿ ਉਹ ਪਾਰਟੀ ਚ ਨਵੀਂ ਰੂਹ ਫੁੱਕਣ ਲਈ ਉਹ ਖੁਦ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਿਲ ਰਹੇ ਹਨ ਉਨਾ ਕਿਹਾ ਵਰਕਰਾਂ ਅੰਦਰ ਕਾਂਗਰਸ ਪਾਰਟੀ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕਰਕੇ ਕ੍ਰਮਵਾਰ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

Related Post