post

Jasbeer Singh

(Chief Editor)

National

ਮਣੀਪੁਰ `ਚ ਤਣਾਅ ਵਧਣ ਕਾਰਨ 38 ਤੋਂ ਵੱਧ ਲੋਕਾਂ ਨੂੰ ਬਣਾਇਆ ਬੰਧਕ

post-img

ਮਣੀਪੁਰ `ਚ ਤਣਾਅ ਵਧਣ ਕਾਰਨ 38 ਤੋਂ ਵੱਧ ਲੋਕਾਂ ਨੂੰ ਬਣਾਇਆ ਬੰਧਕ ਇੰਫਾਲ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ ਵਿਖੇ ਤਣਾਅ ਵਧ ਕਾਰਨ 38 ਤੋਂ ਜਿ਼ਆਦਾ ਲੋਕਾਂ ਨੂੰ ਬੰਧਕ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਦੱਸਿਆ ਗ੍ਰਹਿ ਮੰਤਰੀ ਨੇ ਮਣੀਪੁਰ ਵਿਚ ਹਿੰਸਾ ਅਤੇ ਤਣਾਅ ਦਾ ਦੌਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ । ਸੂਬੇ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਬੌਜਮ ਨੇ ਵੀਰਵਾਰ ਨੂੰ ਦੱਸਿਆ ਕਿ ਵੱਖ-ਵੱਖ ਸਮੂਹਾਂ ਵੱਲੋਂ ਨਾਗਾ ਤੇ ਕੁਕੀ ਭਾਈਚਾਰਿਆਂ ਨਾਲ ਜੁੜੇ 38 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੁੱਧਵਾਰ ਨੂੰ ਕਾਂਗਪੋਕਪੀ ਜਿ਼ਲੇ ਵਿਚ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿਚ ਚਰਚ ਦੇ 3 ਅਹੁਦੇਦਾਰਾਂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ 4 ਹੋਰ ਲੋਕ ਜ਼ਖ਼ਮੀ ਹੋ ਗਏ । ਇਸੇ ਦਿਨ ਨੋਨੀ ਜਿ਼ਲੇ ਵਿਚ ਇਕ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ । ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ ਕੋਂਥੌਜਮ ਨੇ ਕਿਹਾ ਕਿ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਵੱਖ-ਵੱਖ ਸਮੂਹਾਂ ਵੱਲੋਂ ਬੰਧਕ ਬਣਾਇਆ ਗਿਆ ਹੈ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਨਾਗਰਿਕ ਸਮਾਜ ਸੰਗਠਨਾਂ ਅਤੇ ਭਾਈਚਾਰਕ ਆਗੂਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ ।

Related Post

Instagram