
Business
0
ਭਾਰਤ ਮੁੜ ਬਣਿਆ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ, ਇਸ ਦੇਸ਼ ਨੂੰ ਛੱਡਿਆ ਪਿੱਛੇ
- by Aaksh News
- June 16, 2024

ਕੇਂਦਰ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਭਾਰਤੀ ਸਟਾਕ ਬਜ਼ਾਰ ਲਗਪਗ ਹਰ ਦਿਨ ਨਵੇਂ ਰਿਕਾਰਡ ਉਚਾਈ ਬਣਾ ਰਹੇ ਹਨ। ਇਸ ਨਾਲ ਭਾਰਤ ਨੇ ਇੱਕ ਵਾਰ ਫਿਰ ਬਾਜ਼ਾਰ ਪੂੰਜੀਕਰਣ ਦੇ ਮਾਮਲੇ ਵਿੱਚ ਹਾਂਗਕਾਂਗ ਨੂੰ ਪਛਾੜ ਦਿੱਤਾ ਹੈ ਅਤੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਹੈ। ਭਾਰਤ ਦੇ ਪ੍ਰਮੁੱਖ ਸਟਾਕ ਐਕਸਚੇਂਜ, BSE 'ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਹੁਣ $5.21 ਟ੍ਰਿਲੀਅਨ ਹੋ ਗਿਆ ਹੈ। ਇਸ ਦੇ ਨਾਲ ਹੀ ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ਦਾ ਪੂੰਜੀਕਰਣ ਘਟ ਕੇ 5.17 ਟ੍ਰਿਲੀਅਨ ਡਾਲਰ ਰਹਿ ਗਿਆ ਹੈ। ਇਸ ਸਾਲ ਜਨਵਰੀ 'ਚ ਵੀ ਭਾਰਤ ਨੇ ਹਾਂਗਕਾਂਗ ਨੂੰ ਪਛਾੜ ਕੇ ਬਾਜ਼ਾਰ ਪੂੰਜੀਕਰਣ ਦੇ ਮਾਮਲੇ 'ਚ ਦੁਨੀਆ 'ਚ ਚੌਥਾ ਸਥਾਨ ਹਾਸਲ ਕੀਤਾ ਸੀ।