
ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਨੇ ਕਰਵਾਇਆ ਮਲੋਟ ਵਿਖੇ ਕਰਵਾਏ ਜਾ ਰਹੇ ਪੰਜਾਬ ਪੱਧਰ ਦੇ ਮੁਕਾਬਲੇ ਲਈ ਆਡੀਸ਼ਨ
- by Jasbeer Singh
- July 31, 2024

ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਨੇ ਕਰਵਾਇਆ ਮਲੋਟ ਵਿਖੇ ਕਰਵਾਏ ਜਾ ਰਹੇ ਪੰਜਾਬ ਪੱਧਰ ਦੇ ਮੁਕਾਬਲੇ ਲਈ ਆਡੀਸ਼ਨ ਪਟਿਆਲਾ, 31 ਜੁਲਾਈ ( ):- ਸ਼੍ਰਿਸਟੀ ਦੀ ਰਚਨਹਾਰ ਅਤੇ ਸਮਾਜ ਨੂੰ ਪ੍ਰਫੁਲਤ ਕਰਨ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਵਿੱਚ ਪਾਉਣ ਵਾਲੀਆਂ ਧੀਆਂ ਨੂੰ ਉਤਸ਼ਾਹਿਤ ਕਰਨ ਸਬੰਧੀ ਅੱਜ ਨਿਹਾਲ ਬਾਗ ਵਿੱਚ ਸਥਿਤ “ ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ” ਵੱਲੋਂ 11 ਅਗਸਤ 2024 ਨੂੰ ਮਲੋਟ ਵਿਖੇ ਕਰਵਾਏ ਜਾ ਰਹੇ ਪੰਜਾਬ ਪੱਧਰ ਦੇ ਮੁਕਾਬਲੇ ਲਈ ਆਡਿਸ਼ਨ ਕਰਵਾਇਆ ਗਿਆ। ਆਡਿਸ਼ਨ ਦੀ ਜੱਜਮੈਂਟ ਕਮੇਟੀ ਵਿੱਚ ਸ਼ੁਸੀਲ ਖੁੱਲਰ ਅਤੇ ਸ਼੍ਰੀਮਤੀ ਹਰਜਿੰਦਰ ਕੌਰ ਢੀਂਡਸਾ ਸ਼ਾਮਿਲ ਹੋਏ। ਆਡਿਸ਼ਨ ਵਿੱਚ ਜਿਲ੍ਹਾ ਪਟਿਆਲਾ ਦੇ ਸਕੂਲਾ ਨਾਲ ਸਬੰਧਤ ਲਗਭਗ 50 ਦੇ ਕਰੀਬ ਬੱਚੀਆਂ ਨੇ ਹਿੱਸਾ ਲਿਆ। ਜਿੰਨ੍ਹਾ ਵਿੱਚੋਂ 18 ਬੱਚੀਆਂ ਪੰਜਾਬ ਪੱਧਰੀ ਮੁਕਾਬਲੇ ਲਈ ਚੁਣੀਆਂ ਗਈਆਂ। ਸ਼੍ਰੀਮਤੀ ਹਰਪਿੰਦਰ ਕੌਰ ਹਰਮਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਫੁੱਲ ਨੇ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵਿੱਚ ਤੇਜਿੰਦਰ ਸਿੰਘ ਅਤੇ ਉਪਕਾਰ ਸਿੰਘ ਸ਼ਾਮਿਲ ਹੋਏ। ਬੱਚੀਆਂ ਵੱਲੋਂ ਆਡਿਸ਼ਨ ਦੇਣ ਸਮੇਂ ਪੰਜਾਬੀ ਗਿੱਧਾ, ਸਿੱਠਣੀਆਂ, ਸੁਹਾਗ ਘੋੜੀਆਂ, ਆਦਿ ਪੰਜਾਬੀ ਫੋਕ ਸੱਭਿਆਚਾਰ ਦੀਆਂ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਨਰੇਸ਼ ਮੈਡਮ, ਮਨੀਸ਼ਾ, ਅਮਨੀਤ ਕੌਰ, ਆਦਿ ਅਧਿਆਪਕ ਸ਼ਾਮਿਲ ਹੋਏ। ਆਡਿਸ਼ਨ ਦੀ ਸਮਾਪਤੀ ਦੌਰਾਨ ਸ਼੍ਰੀਮਤੀ ਹਰਪਿੰਦਰ ਕੌਰ ਹਰਮਨ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਪੰਤਵੰਤਿਆ ਦੇ ਨਾਲ ਨਾਲ ਬੱਚਿਆ ਦਾ ਵੀ ਧੰਨਵਾਦ ਕਰਦਿਆ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ 10 ਸਾਲ ਤੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇਜਿੰਦਰ ਸਿੰਘ ਅਤੇ ਉਪਕਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਇਸ ਸੰਸਥਾ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਵਿਰਾਸਤ ਨਾਲ ਅੱਜ ਦੇ ਬੱਚਿਆ ਨੂੰ ਜੋੜਣ ਵਾਸਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ।