ਇੰਡੀਅਨ ਆਇਲ ਨੇ ਜਾਰੀ ਕੀਤੀਆਂ ਨਵੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
- by Jasbeer Singh
- May 15, 2026
ਇੰਡੀਅਨ ਆਇਲ ਨੇ ਜਾਰੀ ਕੀਤੀਆਂ ਨਵੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਦਿੱਲੀ, 15 ਮਈ 2026 : ਭਾਰਤ ਦੇਸ਼ ਭਰ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੁੱਝ-ਕੁੱਝ ਰੁਪਇਆਂ ਦਾ ਵਾਧਾ ਇੰਡੀਅਨ ਆਇਲ ਵਲੋਂ ਕਰ ਦਿੱਤਾ ਗਿਆ ਹੈ। ਕਿੰਨਾਂ ਕਿੰਨਾਂ ਵਾਧਾ ਕੀਤਾ ਗਿਆ ਹੈ ਕੀਮਤਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਭਾਰਤ ਭਰ ਵਿਚ ਜੋ ਇੰਡੀਅਨ ਆਇਨ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ ਉਸ ਮੁਤਾਬਕ ਪੈਟਰੋਲ ਤੇ ਡੀਜਲ ਦੋਹਾਂ ਦੀਆਂ ਕੀਮਤਾਂ ਵਿਚ 3-3 ਰੁਪਏ ਦਾ ਵਾਧਾ ਸ਼ਾਮਲ ਹੈ। ਜਿਸਦੇ ਚਲਦਿਆਂ ਹੁਣ ਦਿੱਲੀ ਵਿੱਚ ਪੈਟਰੋਲ 3 ਰੁਪਏ ਅਤੇ ਡੀਜ਼ਲ 3 ਰੁਪਏ ਮਹਿੰਗਾ ਹੋ ਗਿਆ ਹੈ । ਇੰਡੀਅਨ ਆਇਲ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ, ਅੱਜ ਤੋਂ ਦਿੱਲੀ ਵਿੱਚ ਪੈਟਰੋਲ 97.77 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ 90.67 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪਹਿਲਾਂ, ਇੱਥੇ ਡੀਜ਼ਲ 87.67 ਰੁਪਏ ਅਤੇ ਪੈਟਰੋਲ 94.77 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ । ਪੈਟਰੋਲ ਕੋਲਕਾਤਾ ਵਿਚ ਤੇ ਡੀਜਲ ਦੇਖੋ ਕੀ ਰੇਟ ਹੋ ਗਿਆ ਕੋਲਕਾਤਾ ਵਿੱਚ ਅੱਜ ਤੋਂ ਪੈਟਰੋਲ 108.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ 95.13 ਪ੍ਰਤੀ ਲੀਟਰ ਹੋ ਗਿਆ ਹੈ। ਇੰਡੀਅਨ ਆਇਲ ਦੁਆਰਾ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ, ਚੇਨਈ ਵਿੱਚ ਪੈਟਰੋਲ ਅੱਜ ਸ਼ੁੱਕਰਵਾਰ, 15 ਮਈ ਤੋਂ 103.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 95.25 ਪ੍ਰਤੀ ਲੀਟਰ ਹੋ ਗਿਆ ਹੈ । ਕੀ ਕਾਰਨ ਰਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਅਤੇ ਘੱਟ ਰਿਕਵਰੀ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਰੋਜ਼ਾਨਾ ਲਗਭਗ 1,000 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਇਹ ਘੱਟ ਰਿਕਵਰੀ ਲਗਭਗ 1.98 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ ਲਗਭਗ 1 ਲੱਖ ਕਰੋੜ ਦਾ ਤਿਮਾਹੀ ਨੁਕਸਾਨ ਹੈ। ਇਸ ਦੌਰਾਨ, ਕੱਚੇ ਤੇਲ ਦੀਆਂ ਕੀਮਤਾਂ $64-65 ਪ੍ਰਤੀ ਬੈਰਲ ਤੋਂ ਵਧ ਕੇ ਲਗਭਗ $115 ਹੋ ਗਈਆਂ ਹਨ। ਪੁਰੀ ਨੇ ਇਹ ਵੀ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸਨੇ 2022 ਤੋਂ ਬਾਅਦ ਬਾਲਣ ਦੀਆਂ ਕੀਮਤਾਂ ਨਹੀਂ ਵਧਾਈਆਂ ਹਨ।
