post

Jasbeer Singh

(Chief Editor)

National

ਸੜਕੀ ਹਾਦਸੇ ਵਿਚ ਭਾਰਤੀ ਵਿਦਿਆਰਥਣ ਦੀ ਹੋਈ ਮੌਤ

post-img

ਸੜਕੀ ਹਾਦਸੇ ਵਿਚ ਭਾਰਤੀ ਵਿਦਿਆਰਥਣ ਦੀ ਹੋਈ ਮੌਤ ਅਮਰੀਕਾ, 13 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਹੈਦਰਾਬਾਦ ਦੀ ਵਸਨੀਕ 23 ਸਾਲਾ ਵਿਦਿਆਰਥਣ ਸੀਰਜਾ ਵ਼ਰਮਾ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਵਿਦਿਆਰਥਣ ਜਿਸਦੀ ਪਛਾਣ ਸ਼ੀਰਜਾ ਵਰਮਾ ਵਜੋਂ ਹੋਈ ਹੈ ਹੈਦਰਾਬਾਦ ਨਾਲ ਸਬੰਧਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਰਜਾ ਜੋ ਕਿ ਹਾਲ ਹੀ ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ ਸਿ਼ਕਾਗੋ ਵਿੱਚ ਰਹਿੰਦੀ ਸੀ ਪਰ ਸੋਮਵਾਰ ਰਾਤ ਨੂੰ ਜਦੋਂ ਉਹ ਆਪਣੇ ਅਪਾਰਟਮੈਂਟ ਤੋਂ ਰਾਤ ਦੇ ਖਾਣੇ ਲਈ ਨੇੜਲੇ ਰੈਸਟੋਰੈਂਟ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਟਰੱਕ ਨੇ ਸ਼੍ਰੀਜਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਕਾਫੀ ਜ਼ਖ਼ਮੀ ਹੋ ਗਈ, ਜਿਸ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

Related Post

Instagram