
ਪੀਅਰ ਐਜੂਕੇਟਰ ਪ੍ਰੋਗਰਾਮ ਸਬੰਧੀ ਛੇ-ਰੋਜ਼ਾ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੁਆਤ
- by Jasbeer Singh
- September 24, 2024

ਪੀਅਰ ਐਜੂਕੇਟਰ ਪ੍ਰੋਗਰਾਮ ਸਬੰਧੀ ਛੇ-ਰੋਜ਼ਾ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੁਆਤ ਪਟਿਆਲਾ : ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੀ ਅਗਵਾਈ ਵਿੱਚ ਸਕੂਲ ਹੈਲਥ ਸਬੰਧੀ ਪੀਅਰ ਐਜੂਕੇਟਰ ਪ੍ਰੋਗਰਾਮ ਦੀ ਛੇ-ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਦੀ ਸ਼ੁਰੁਆਤ ਕਰਵਾਈ ਗਈ ।ਜਿਸ ਸਬੰਧੀ ਜਾਣਕਾਰੀ ਦਿੰਦੇ ਜਿਲਾ੍ਹ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਜਿਲ੍ਹੇ ਦੀਆਂ ਤਿੰਨ ਬਲਾਕ ਸ਼ੁਤਰਾਣਾ, ਭਾਦਸੋਂ ਅਤੇ ਕਾਲੋ-ਮਾਜਰਾ ਦੀਆਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਪੀਅਰ ਐਜੁਕੇਟਰ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਦੌਰਾਨ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਨੇ ਦਸਿੱਆ ਕਿ ਇਸ ਟਰੇਨਿੰਗ ਵਿੱਚ ਮੁੱਖ ਤੌਰ ਤੇ 10 ਤੋਂ 19 ਸਾਲ ਤੱਕ ਦੇ ਕਿਸ਼ੋਰ/ਕਿਸ਼ੋਰੀਆਂ ਨੂੰ ਵੱਧਦੀ ਉਮਰ ਦੇ ਆਉਣ ਵਾਲੇ ਬਦਲਾਵਾਂ ਸਬੰਧੀ ਗੱਲ-ਬਾਤ ਕੀਤੀ ਜਾਵੇਗੀ ਅਤੇ ਸਕੁਲਾਂ ਵਿੱਚ ਅਤੇ ਪਿੰਡਾਂ ਵਿੱਚ ਹਰ 1000 ਦੀ ਆਬਾਦੀ ਲਈ 15-19 ਸਾਲ ਦੇ 4 ਪੀਅਰ ਐਜੁਕੇਟਰ ਚੁਣੇ ਜਾਣਗੇ- ਜੋ ਬਾਕੀ ਕਿਸ਼ੋਰ/ਕਿਸ਼ੋਰੀਆਂ ਦੀਆਂ ਸਿਹਤ ਸਬੰਧੀ ਮੁਸ਼ਕਿਲਾਂ ਹੱਲ ਕਰਨ ਵਿੱਚ ਮਦਦ ਕਰਨਗੇ। ਇਸ ਦੇ ਨਾਲ ਹੀ ਇਹ ਪੀਅਰ ਐਜੁਕੇਟਰ ਬਾਕੀ ਕਿਸ਼ੋਰ/ਕਿਸ਼ੋਰੀਆਂ ਅਤੇ ਸਿਹਤ ਵਿਭਾਗ ਦੇ ਵਿੱਚ ਕੜੀ ਦਾ ਕੰਮ ਕਰਨਗੇ ਜੋ ਇਹਨਾਂ ਦੀ ਸਿਹਤ ਸਮਸਿੱਆਵਾਂ ਹੱਲ ਕਰਨ ਵਿੱਚ ਕਾਫੀ ਸਹਾਈ ਹੋਵੇਗਾ।ਇਸ ਮੌਕੇ ਜਿਲਾ ਸਕੂਲ ਮੈਡੀਕਲ ਅਫਸਰ ਡਾ. ਆਸ਼ਿਸ਼, ਟ੍ਰੇਨਰ ਕਮ ਬਲਾਕ ਪ੍ਰਸਾਰ ਸਿਖਿਅਕ ਅਮਨਪ੍ਰੀਤ ਸਿੰਘ, ਕੇਤਨ ਗੁਪਤਾ ਅਤੇ ਜਿਲਾ ਬੀ.ਸੀ.ਸੀ. ਕੋ-ਆਰਡੀਨੇਟਰ ਜਸਵੀਰ ਕੌਰ ਅਤੇ ਜਿਲਾ ਸਕੂਲ ਹੈਲਥ ਕੋ-ਆਰਡੀਨੇਟਰ ਚੰਦਨ ਗੋਇਲ ਹਾਜ਼ਰ ਸਨ ।