
ਥਾਣਾ ਕੋਤਵਾਲੀਮੁਖੀ ਨਾਭਾ ਵਜੋਂ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਨੇ ਸੰਭਾਲਿਆ ਅਹੁੱਦਾ
- by Jasbeer Singh
- April 17, 2025

ਥਾਣਾ ਕੋਤਵਾਲੀਮੁਖੀ ਨਾਭਾ ਵਜੋਂ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਨੇ ਸੰਭਾਲਿਆ ਅਹੁੱਦਾ ਇਲਾਕੇ 'ਚ ਅਮਨ ਸ਼ਾਂਤੀ ਦੀ ਬਹਾਲੀ ਮੁੱਖ ਮਕਸਦ : ਐਸ. ਐਚ. ਓ. ਪ੍ਰਿੰਸ ਪ੍ਰੀਤ ਸਿੰਘ ਨਾਭਾ,17 ਅਪ੍ਰੈਲ : ਰਿਜਰਵ ਹਲਕੇ ਨਾਭੇ ਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੀ ਬਹਾਲੀ ਮੁੱਖ ਟੀਚਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਾਭਾ ਕੋਤਵਾਲੀ ਦੇ ਨਵ-ਨਿਯੁਕਤ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ, ਨਸ਼ਾ ਸਮਗਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਨਵ-ਨਿਯੁਕਤ ਐਸ. ਐਚ. ਓ. ਪ੍ਰਿੰਸਪ੍ਰੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਨਸ਼ੀਲੀਆਂ ਦਵਾਈਆਂ ਜਾਂ ਸੰਥੈਟਿਕ ਨਸ਼ਾ ਵੇਚਣ ਦਾ ਧੰਦਾ ਕਰਨ ਵਾਲੇ ਦਵਾਈ ਵਿਕਰੇਤਾ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਣਾ ਗੋਰਖ ਧੰਦਾ ਬੰਦ ਕਰ ਲੈਣ ਐਸ. ਐਚ. ਓ. ਪ੍ਰਿੰਸ ਪ੍ਰੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਇਲਾਕਾ ਮੋਤਵਰਾਂ ਨਾਲ ਮੀਟਿੰਗ ਕਰਕੇ ਨਾਭਾ ਪੁਲਸ ਵੱਲੋਂ ਜਾਰੀ ਹੁਕਮਾਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾਵੇਗਾ । ਇਸ ਤੋਂ ਪਹਿਲਾਂ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਰਾਜਪੁਰਾ, ਸਰਹੰਦ ਅਤੇ ਅਮਲੋਹ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.