post

Jasbeer Singh

(Chief Editor)

Patiala News

ਭਾਜਪਾ ਸਰਕਾਰ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਨਫਰਤ ਫੈਲਾਅ ਕੇ ਦੇਸ ਦੇ ਲੋਕਾਂ ਨੂੰ ਕਾਲੇ ਦੋਰ ਵੱਲ ਧੱਕ ਰਹੀ

post-img

ਭਾਜਪਾ ਸਰਕਾਰ ਲੋਕਾ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਨਫਰਤ ਫੈਲਾਅ ਕੇ ਦੇਸ ਦੇ ਲੋਕਾਂ ਨੂੰ ਕਾਲੇ ਦੋਰ ਵੱਲ ਧੱਕ ਰਹੀ ਹੈ :ਦਰਸ਼ਨ ਸਿੰਘ ਬੇਲੂਮਾਜਰਾ ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਝੇ ਮੋਰਚੇ ਵੱਲੋਂ ਕਿਰਤ ਕਮਿਸ਼ਨਰ ਦਫਤਰ ਪਟਿਆਲਾ ਵਿਖੇ ਵਿਸਾਲ ਧਰਨਾ ਮਾਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਕਚਿਹਰੀ ਚੌਂਕ ਵਿਚ ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਸਾੜਿਆ। ਅਜ ਸਵੇਰ ਤੋ ਹੀ ਵੱਡੀ ਗਿਣਤੀ ਵਿਚ, ਮਜਦੂਰ, ਕਿਸਾਨ ਤੇ ਮੁਲਾਜਮ ਕੜਕਦੀ ਠੰਢ ਤੇ ਖਰਾਬ ਮੌਸਮ ਦੇ ਬਾਵਜੂਦ ਟਰੱਕ, ਟੈਂਪੂਆਂ ਤੇ ਬੱਸਾਂ ਤੇ ਸਵਾਰ ਹੋ ਕੇ ਝੰਡੇ, ਮਾਟੋ ਤੇ ਬੈਨਰਾਂ ਨਾਲ ਲੈਸ ਨਾਹਰੇ ਮਾਰਦੇ ਪੂਰੇ ਜੋਸੋ ਖਰੋਸ ਨਾਲ ਇਸ ਧਰਨੇ ਵਿਚ ਪੁੱਜੇ। ਧਰਨੇ ਦੀ ਪ੍ਰਧਾਨਗੀ ਹਰੀ ਸਿੰਘ ਦੌਣ ,ਸੁੱਚਾ ਸਿੰਘ ਕੋਲ, ਪ੍ਰਲਾਦ ਸਿੰਘ ਨਿਆਲ ਤੇ ਜਸਵਿੰਦਰ ਸਿੰਘ ਸੋਜਾ ਨੇ ਕੀਤੀ । ਧਰਨੇ ਵਿਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂਮਾਜਰਾ, ਅਮਰਜੀਤ ਘਨੌਰ, ਰਾਜ ਕਿਸਨ ਨੂਰ ਖੇੜੀਆਂ ਤੇ ਸੁਖਪਾਲ ਸਿੰਘ ਕਾਦਰਾਬਾਦ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋ ਲੋਕਾਂ ਦੇ ਬੁਨਿਆਦੀ ਮੁੱਦੇ ਰੁਜ਼ਗਾਰ ,ਮਹਿਗਾਈ, ਭਰਿਸ਼ਟਾਚਾਰ ਹੱਲ ਕਰਨ ਦੀ ਬਜਾਏ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ, ਘੱਟ ਗਿਣਤੀਆਂ ਤੇ ਜਬਰ ਢਾਇਆ ਜਾ ਰਿਹਾ ਹੈ, ਗਰੀਬ ਲੋਕਾਂ ਦੇ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ । ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਸ਼ਾਜਿਸ਼ਾਂ ਰਚੀਆਂ ਜਾ ਰਹੀਆਂ ਹਨ । ਗੁਰੂਆਂ ਦੇ ਬਰਾਬਰਤਾ , ਸਾਂਝੀਵਾਲਤਾ ਅਤੇ ਜਾਤ ਵਿਰੋਧੀ ਫਲਸਫੇ ਵਿੱਚ ਖੋਟ ਰਲਾਇਆ ਜਾ ਰਿਹਾ ਹੈ, ਜਿੱਥੇ ਸਮੁੱਚੇ ਦੇਸ਼ ਵਿੱਚ ਨਫਰਤੀ ਮਾਹੌਲ ਪੈਦਾ ਕੀਤਾ ਜਾ ਰਿਹਾ ਉੱਥੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਪਹਿਲਾਂ ਗੁਆਂਢੀ ਮੁਲਕ ਨਾਲ ਬਾਘਾ, ਅਟਾਰੀ ਤੇ ਹਸੈਨੀ ਵਾਲਾ ਬਾਰਡਰ ਬੰਦ ਕਰ ਦਿੱਤੇ, ਕਿਸਾਨਾਂ ਦੀਆਂ ਫਸਲਾਂ ਰੋਲ ਕੇ ਤੇ ਕੇਂਦਰੀ ਫੰਡ ਬੰਦ ਕਰਕੇ ਪੰਜਾਬ ਨੂੰ ਬਰਬਾਦੀ ਵੱਲ ਤੋਰਿਆ ਜਾ ਰਿਹਾ ਹੈ । ਪੰਜਾਬ ਦੀ ਰਾਜਧਾਨੀ ਚ ਹਰਿਆਣੇ ਦੀ ਰਾਜਧਾਨੀ ਬਣਾਉਣ ਦੀਆਂ ਚਾਲਾਂ ਵੀ ਪੰਜਾਬ ਨੂੰ ਕਾਲੇ ਦੌਰ ਵਾਰ ਧੱਕਣ ਲਈ ਇੱਕ ਸਾਜਿਸ਼ ਦਾ ਹਿੱਸਾ ਹਨ ਉਹਨਾਂ ਕਿਹਾ ਕਿ ਜਨਤਕ ਜਥੇਬੰਦੀਆਂ ਦਾ ਸਾਝਾਂ ਮੋਰਚਾ ਆਪਣੇ ਤੌਰ ਤੇ ਅਤੇ ਜਮਹੂਰੀ ਤਾਕਤਾਂ ਨੂੰ ਨਾਲ ਲੈ ਕੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੇਗਾ ਉਹਨਾਂ ਖੱਬੇ ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਇੱਕ ਮੰਚ ਤੇ ਆ ਕੇ ਨੀਤੀਗਤ ਰਾਜਸੀ ਬਦਲ ਉਸਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਫਾਸੀਵਾਦੀ ਸਰਕਾਰ ਨੂੰ ਹਰਾਉਣ ਲਈ, ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਵਾਲਾ ਬਦਲ ਸਮੇਂ ਦੀ ਲੋੜ ਹੈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਘਨੋਰ, ਬਲਵਿੰਦਰ ਮਡੋਲੀ, ਜਗਤਾਰ ਸਾਹਪੁਰ ਤੇ ਹਰਵੀਰ ਸੁਨਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਮਨ ਕਾਨੂੰਨ ਦੀ ਰਾਖੀ ਕਰਨ ,ਨਸ਼ਾ ਮਾਫੀਆ ਰੇਤਾ ਬਜਰੀ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਕੰਟਰੋਲ ਕਰਨ ਚ, ਅਸਫਲ ਸਾਬਤ ਹੋਈ ਹੈ ਫਸਲਾਂ ਦੀ ਰਾਖੀ ਕਰਦੇ ਕਿਸਾਨ, ਹੱਕ ਮੰਗਦੇ ਮਜ਼ਦੂਰ ਰੁਜ਼ਗਾਰ ਮੰਗਦੇ ਮੁੰਡੇ ਅਤੇ ਕੁੜੀਆਂ ਨੂੰ ਨਿੱਤ ਦਿਨ ਕੁੱਟਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਫਜੂਲ ਖਰਚੇ ਤੇ ਇਸ਼ਤਿਹਾਰਬਾਜ਼ੀ ਰਾਹੀਂ ਖਜ਼ਾਨਾ ਲੁਟਾਈ ਜਾ ਰਹੀ ਹੈ ਪੰਜਾਬ ਦੇ ਦਹਾਕਿਆਂ ਤੋਂ ਲਟਕਦੇ ਮਸਲੇ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਪਾਣੀ, ਪੰਜਾਬ ਦੇ ਡੈਮਾਂ ਦਾ ਕੰਟਰੋਲ, ਪੰਜਾਬ ਦਾ ਬਾਰਡਰ ਵਪਾਰ ਖੋਲਣ ,ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਜਥੇਬੰਦੀ ਵੱਲੋਂ ਫਰਵਰੀ ਮਹੀਨੇ ਚੰਡੀਗੜ੍ਹ ਵਿੱਚ ਵਿਸ਼ਾਲ ਇਕੱਠ ਕਰਕੇ ਸਰਕਾਰ ਨੂੰ ਮਸਲਿਆਂ ਦੇ ਹੱਲ ਲਈ ਮਜਬੂਰ ਕੀਤਾ ਜਾਵੇਗਾ ਉਹਨਾਂ ਵਰਕਰਾਂ ਨੂੰ ਅੱਜ ਤੋਂ ਹੀ ਤਿਆਰੀ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਦੋਣ ਕਲਾਂ, ਅਜੈਬ ਸਿੰਘ ਬਠੋਈ, ਮਾਸਟਰ ਗੁਰਬਚਨ ਸਿੰਘ, ਗੁਰਮੀਤ ਸਿੰਘ ਖਾਨਪੁਰ ਗੁਰਦਿਆਲ ਸਿੰਘ ਬੀਬੀਪੁਰ, ਸਤਨਾਮ ਸਿੰਘ ਨਾਭਾ, ਵਿਪਨ ਕੁਮਾਰ ਤੇ ਰਣਧੀਰ ਸਿੰਘ ਕਾਦਰਾਬਾਦ ਨੇ ਸੰਬੋਧਨ ਕੀਤਾ

Related Post