post

Jasbeer Singh

(Chief Editor)

Patiala News

ਸਿੰਗਲ ਵਰਤੋਂ ਵਾਲੇ ਪਲਾਸਟਿਕ ਦੇ ਲਿਫਾਫੇ ਨਾ ਵਰਤ ਕੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ : ਸੋਸਾਇਟੀ

post-img

ਸਿੰਗਲ ਵਰਤੋਂ ਵਾਲੇ ਪਲਾਸਟਿਕ ਦੇ ਲਿਫਾਫੇ ਨਾ ਵਰਤ ਕੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ : ਸੋਸਾਇਟੀ ਪਟਿਆਲਾ : ਸਿੰਗਲ ਵਰਤੋਂ ਵਾਲਾ ਪਲਾਸਟਿਕ ਦੇ ਲਿਫਾਫੇ ਨਾ ਵਰਤੋਂ ਸਗੋਂ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕਰੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪਲਾਸਟਿਕ ਦੀ ਵਰਤੋਂ ਨਾਲ ਕੈਂਸਰ ਵਰਗੇ ਬੀਮਾਰੀ ਦਾ ਵੀ ਜਨਮ ਹੁੰਦਾ ਹੈ। ਚਾਹ ਪਲਾਸਟਿਕ ਦੇ ਕੱਪ, ਭੋਜਨ ਪਲਾਸਟਿਕ ਦੀ ਥਾਲੀ ਵਿੱਚ ਗਰਮ ਨਾ ਕਰੋ, ਇਹ ਏਮਸ ਵੱਲੋਂ ਦੱਸਿਆ ਗਿਆ ਹੈ। ਸਬਜੀ ਵਗੈਰਾ ਵੀ ਕੱਪੜੇ ਦੇ ਥੈਲੇ ਵਿੱਚ ਲੈ ਕੇ ਆਓ ਸੁਰੱਖਿਅਤ ਅਤੇ ਬਚਤ ਵੀ। ਪੁਰਾਣੇ ਸਮੇਂ ਵਿੱਚ ਲੋਕ ਪੁਰਾਣੇ ਕੱਪੜੇ ਦੇ ਥੈਲੇ ਬਣਾ ਕੇ ਬਜਾਰ ਜਾਂਦੇ ਸਨ ਅਤੇ ਸਬਜੀਆਂ ਵਗੈਰਾ ਲੈ ਕੇ ਆਉਂਦੇ ਸਨ। ਇਹ ਵਿਚਾਰ ਸ੍ਰੀ ਆਦਰਸ਼ ਪਾਲ ਵਿੰਗ ਚੈਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਥੈਲੇ ਨੂੰ ਲੋਕਾਂ ਲਈ ਪੇਸ਼ ਕੀਤੇ। ਉਹਨਾਂ ਨਾਲ ਸ੍ਰ. ਜੀ.ਐਸ. ਮਜੀਠੀਆ ਮੈਂਬਰ ਸਕੱਤਰ, ਸ੍ਰੀ ਪ੍ਰਦੀਪ ਕੁਮਾਰ ਚੀਫ ਇੰਜੀਨੀਅਰ ਨਾਲ ਸਨ। ਉਹਨਾਂ ਨੇ ਕਿਹਾ ਕਿ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੈ ਕੁਮਾਰ ਗੋਇਲ ਅਤੇ ਉਹਨਾਂ ਦੀ ਟੀਮ ਪ੍ਰਦੂਸ਼ਣ ਨੂੰ ਰੋਕਣ ਹਿੱਤ ਵਧੀਆ ਕਾਰਜ ਕਰ ਰਹੇ ਹਨ। ਇਸ ਅਵਸਰ ਤੇ ਸ੍ਰੀ ਹਰਮੇਸ਼ ਸਿੰਘ ਸਕੱਤਰ, ਨਿਖਿਲ ਗੁਪਤਾ ਕਾਰਜਕਾਰੀ ਇੰਜੀਨੀਅਰ, ਕੁਲਦੀਪ ਸਿੰਘ ਸੀਨੀਅਰ ਵਾਤਾਵਰਣਕ ਇੰਜੀਨੀਅਰ, ਸ੍ਰੀ ਰੋਹਿਤ ਸਿੰਘ ਕਾਰਕਾਰੀ ਇੰਜੀਨੀਅਨਰ ਅਤੇ ਨਵਤੇਸ ਸਿੰਗਲਾ ਹਾਜਰ ਸਨ।

Related Post