post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿੱਚ 'ਸਮਾਜਿਕ ਵਿਗਿਆਨ' ਖੇਤਰ ਦਾ ਅੰਤਰ ਅਨੁਸ਼ਾਸਨੀ ਰਿਫਰੈਸ਼ਰ ਕੋਰਸ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਵਿੱਚ 'ਸਮਾਜਿਕ ਵਿਗਿਆਨ' ਖੇਤਰ ਦਾ ਅੰਤਰ ਅਨੁਸ਼ਾਸਨੀ ਰਿਫਰੈਸ਼ਰ ਕੋਰਸ ਸੰਪੰਨ ਪਟਿਆਲਾ, 3 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਕਰਵਾਇਆ ਗਿਆ ਸਮਾਜਿਕ ਵਿਗਿਆਨ ਖੇਤਰ ਨਾਲ਼ ਸੰਬੰਧਤ ਰਿਫ਼ਰੈਸ਼ਰ ਕੋਰਸ ਸੰਪੰਨ ਹੋ ਗਿਆ ਹੈ । ਪ੍ਰੋਗਰਾਮ ਦੇ ਵਿਦਾਇਗੀ ਸੈਸ਼ਨ ਸਮੇਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋ. ਸੰਜੀਵ ਪੁਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ, ਇਸ ਪ੍ਰੋਗਰਾਮ ਨੇ ਭਾਰਤ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਨੂੰ ਇਕੱਠੇ ਆਉਣ ਅਤੇ ਇੱਕ ਦੂਜੇ ਤੋਂ ਸਿੱਖਣ ਲਈ ਇੱਕ ਵਿਲੱਖਣ ਪਲੇਟਫਾਰਮ ਪ੍ਰਦਾਨ ਕੀਤਾ ਹੈ । ਡਾ. ਪੁਰੀ ਨੇ ਭਾਗੀਦਾਰਾਂ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਸਾਨੂੰ ਸਿੱਖਣ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਨ ਦੀ ਲੋੜ ਹੈ । ਡਾ. ਪੁਰੀ ਨੇ ਇਸ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਯੂ. ਜੀ. ਸੀ- ਐਮ. ਐਮ. ਟੀ. ਟੀ. ਸੀ. ਅਤੇ ਇਸ ਦੇ ਡਾਇਰੈਕਟਰ ਡਾ. ਰਮਨ ਮੈਣੀ ਦੀ ਸ਼ਲਾਘਾ ਕੀਤੀ । ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਦੱਸਿਆ ਕਿ ਰਿਫਰੈਸ਼ਰ ਕੋਰਸ ਵਿੱਚ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਰਾਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ । ਉਨ੍ਹਾਂ ਕਿਹਾ ਕਿ ਇਹ 12 ਦਿਨਾਂ ਦਾ ਪ੍ਰੋਗਰਾਮ ਸਮਝਦਾਰੀ ਭਰਪੂਰ ਵਿਚਾਰ-ਵਟਾਂਦਰੇ, ਗਹਿਰਾਈ ਪੂਰਵਕ ਸਿੱਖਣ ਅਤੇ ਅਰਥਪੂਰਨ ਗੱਲਬਾਤ ਨਾਲ ਭਰਪੂਰ ਸੀ । ਡਾ. ਮੈਣੀ ਨੇ ਸਾਰੇ ਭਾਗੀਦਾਰਾਂ ਨੂੰ ਕੋਰਸ ਦੀ ਸਫਲਤਾਪੂਰਵਕ ਸਮਾਪਤੀ 'ਤੇ ਵਧਾਈ ਦਿੱਤੀ । ਉਨ੍ਹਾਂ ਨੇ ਇਸ ਰਿਫਰੈਸ਼ਰ ਕੋਰਸ ਦਾ ਸਮਰਥਨ ਕਰਨ ਵਾਲੇ ਸਾਰੇ ਮਾਹਿਰ ਵਿਅਕਤੀਆਂ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ ਜਿਨ੍ਹਾਂ ਖਾਸ ਤੌਰ 'ਤੇ ਉੱਚ ਸਿੱਖਿਆ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਲੈਕਚਰਾਂ ਰਾਹੀਂ ਅਧਿਆਪਕ ਅਤੇ ਸਿਖਿਆਰਥੀਆਂ ਦਾ ਮਾਰਗਦਰਸ਼ਨ ਕੀਤਾ । ਵਿਦਾਇਗੀ ਸੈਸ਼ਨ ਦੀ ਸਮਾਪਤੀ ਟਿੱਪਣੀ ਦੌਰਾਨ ਡਾ. ਮੈਣੀ ਨੇ ਸਟਾਫ਼ ਮੈਂਬਰ ਸ਼੍ਰੀ ਮਨਦੀਪ ਸਿੰਘ, ਸ਼੍ਰੀ ਦਿਆਲ ਦੱਤ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀਮਤੀ ਕਾਂਤਾ ਰਾਣੀ, ਸ਼੍ਰੀ ਮਹਾਵੀਰ ਸਿੰਘ, ਸ਼੍ਰੀ ਸੁਰਿੰਦਰ ਕੁਮਾਰ ਦਾ ਇਸ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਅਤੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ । ਅੰਤ ਵਿੱਚ ਕੋਰਸ ਕੋਆਰਡੀਨੇਟਰ ਡਾ. ਦੀਪਕ ਕੁਮਾਰ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਸਾਰੇ ਭਾਗੀਦਾਰਾਂ ਨੂੰ ਕੋਰਸ ਦੀ ਸਫਲਤਾਪੂਰਵਕ ਸਮਾਪਤੀ 'ਤੇ ਵਧਾਈ ਦਿੱਤੀ । ਇਸ ਮੌਕੇ ਪ੍ਰਤੀਭਾਗੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।

Related Post