ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਹੋਏ ਦਿਲਚਸਪ ਮੁਕਾਬਲੇ ਪਟਿਆਲਾ, 26 ਸਤੰਬਰ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ’ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਬਾਕਸਿੰਗ, ਫੁੱਟਬਾਲ, ਟੇਬਲ ਟੈਨਿਸ, ਲਾਅਨ ਟੈਨਿਸ, ਬਾਸਕਟਬਾਲ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ। ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਕਸਿੰਗ ਵਿੱਚ ਉਮਰ ਵਰਗ 21-30 ਲੜਕਿਆਂ ਭਾਰ ਵਰਗ 46-51 ਕਿੱਲੋ ਵਿੱਚ ਹਰਵਿੰਦਰ ਸਿੰਘ, ਪੋਲੋ ਗਰਾਊਂਡ ਨੇ ਪਹਿਲਾ ਸਥਾਨ, ਸੰਜੀਤ ਕੁਮਾਰ ਫਿਜ਼ੀਕਲ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 57-60 ਕਿੱਲੋ ਵਿੱਚ ਅਜੈ ਕੁਮਾਰ ਪੋਲੋ ਗਰਾਊਂਡ ਨੇ ਪਹਿਲਾ ਅਤੇ ਦਿਨੇਸ਼ ਕੁਮਾਰ ਪੋਲੋ ਗਰਾਊਂਡ ਨੇ ਦੂਜਾ ਸਥਾਨ ਹਾਸਲ ਕੀਤਾ। 67-71 ਕਿੱਲੋ ਭਾਰ ਵਰਗ ਵਿੱਚ ਮੁਹੰਮਦ ਕੈਫ ਮਲਟੀਪਰਪਜ਼ ਨੇ ਪਹਿਲਾ ਅਤੇ ਗੁਰਵੀਰ ਸਿੰਘ ਸਮਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਅੰਡਰ-21, ਭਾਰ ਵਰਗ 45-48 ਕਿੱਲੋ ਵਿੱਚ ਰਾਣੀ ਦੇਵੀ ਪੋਲੋ ਗਰਾਊਂਡ ਨੇ ਪਹਿਲਾ, ਸਕੀਰੂਲ ਮਲਟੀਪਰਪਜ਼ ਨੇ ਦੂਜਾ, ਹਰਨੀਤ ਕੌਰ ਯੂ ਐਸ ਏ ਨੇ ਅਤੇ ਗੁਰਨੂਰ ਕੌਰ ਮਲਟੀਪਰਪਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 54-57 ਵਿੱਚ ਜੋਤੀ, ਪੋਲੋ ਗਰਾਊਂਡ ਨੇ ਪਹਿਲਾ ਅਤੇ ਅੰਜਲੀ ਯੂ ਐਸ ਏ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਉਮਰ ਵਰਗ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਲੇਡੀ ਫਾਤਿਮਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਫੁੱਟਬਾਲ ਸੈਂਟਰ ਬਹਾਦਰਗੜ੍ਹ ਦੀ ਟੀਮ ਨੇ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਨੂੰ ਹਰਾ ਕੇ ਜੇਤੂ ਰਹੀ। ਅੰਡਰ-21 ਉਮਰ ਵਰਗ ਵਿੱਚ ਸਮਾਣਾ ਗੋਰਾਯਿਆ ਦੀ ਟੀਮ ਨੇ ਅਰਨੌ ਪਾਤੜਾਂ ਨੂੰ 3-0 ਨਾਲ, ਬਲੈਕ ਬਰਡ ਰਾਜਪੁਰਾ ਨੇ ਮਸ਼ੀਗਣ ਕਲੱਬ ਨੂੰ 8-1 ਨਾਲ, ਏ ਐਫ ਸੀ ਨੇ ਨਾਭਾ ਨੂੰ 2-0 ਦੇ ਫ਼ਰਕ ਨਾਲ ਅਤੇ ਬਹਾਦਰਗੜ੍ਹ ਸਨੌਰ ਨੇ ਸੋਜਾ ਨਾਭਾ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਟੇਬਲ ਟੈਨਿਸ ਦੇ ਕੁਆਟਰ ਫਾਈਨਲ ਮੈਚ ਅੰਡਰ 21 ਲੜਕਿਆਂ ਵਿੱਚ ਚਿਤਵਨ, ਚਿਤਕਾਰਾ ਨੇ ਚਿਰਾਗ, ਅਰਬਿੰਦੌ ਸਕੂਲ ਨੂੰ, ਵਨਦ, ਚਿਤਕਾਰਾ ਨੇ ਦੀਪਕ, ਡੀ.ਐਮ.ਡਬਲਿਊ ਨੂੰ ਅਤੇ ਮਾਨ ਮੱਕਣ, ਡੀ.ਏ.ਵੀ ਸਕੂਲ ਨੇ ਜਤਿਨ ਰਿਆਨ ਇੰਟਰਨੈਸ਼ਨਲ ਸਕੂਲ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜਤਿਨ, ਡੀ ਐਮ ਡਬਲਿਊ ਨੇ ਹਰਸ਼ਿਤ, ਚਿਤਕਾਰਾ ਨੂੰ 3-2 ਦੇ ਅੰਕਾਂ ਦੇ ਫ਼ਰਮ ਨਾਲ ਹਰਾਇਆ। ਲਾਅਨ ਟੈਨਿਸ ਉਮਰ ਵਰਗ ਅੰਡਰ 14 ਲੜਕਿਆਂ ਵਿੱਚ ਆਦੇਸ਼ਬੀਰ ਸਿੰਘ ਨੇ ਪਹਿਲਾ, ਅੰਸ਼ ਸ਼ਰਮਾ ਨੇ ਦੂਜਾ, ਅਮਨਿੰਦਰ ਸਿੰਘ ਨੇ ਤੀਜਾ ਅਤੇ ਪ੍ਰਭਜੋਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ, ਸਕੇਤ ਬਾਜੋਰੀਆ ਨੇ ਦੂਜਾ, ਜਗਤੇਸ਼ਵਰ ਸਿੰਘ ਨੇ ਤੀਜਾ ਅਤੇ ਅਭੀਨੀਤ ਵਰਮਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਜਪਮਾਨ ਸਰੀਨ ਨੇ ਪਹਿਲਾ, ਨਵਯਿਆ ਗੁਪਤਾ ਨੇ ਦੂਜਾ, ਸ੍ਰੀ ਸਿੰਗਲਾ ਨੇ ਤੀਜਾ ਅਤੇ ਗੁਰਨੂਰ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ ਅੰਡਰ 17 ਵਿੱਚ ਏਕਮ ਕੌਰ ਸ਼ੇਰਗਿੱਲ ਨੇ ਪਹਿਲਾ, ਰਿਪਤੂਪਨ ਕੌਰ ਨੇ ਦੂਜਾ, ਸ਼ਾਲੀਨੀ ਨੇ ਤੀਜਾ ਅਤੇ ਤਾਨਿਯਾ ਨੇ ਚੌਥਾ ਸਥਾਨ ਹਾਸਲ ਕੀਤਾ। ਬਾਸਕਟਬਾਲ ਉਮਰ ਵਰਗ ਅੰਡਰ 17 ਲੜਕਿਆਂ ਵਿੱਚ ਸਮਾਣਾ ਦੀ ਟੀਮ ਨੇ ਰੀਧਮ ਦੀ ਟੀਮ ਨੂੰ 20-10 ਨਾਲ, ਮਿਲੇਨੀਅਮ ਸਕੂਲ ਨੇ ਗੁਰੂ ਤੇਗ ਬਹਾਦਰ ਸਕੂਲ ਨੂੰ 17-15 ਨਾਲ, ਲੇਡੀ ਫਾਤਿਮਾ ਸਕੂਲ ਦੀ ਟੀਮ ਨੇ ਸਿਵਲ ਲਾਇਨ ਸਕੂਲ ਨੂੰ 13-7 ਨਾਲ ਅਤੇ ਸਮਾਣਾ ਬੈਲਰਜ਼ ਨੇ ਮਹਾਰਾਜਾ ਭੁਪਿੰਦਰਾ ਸਿੰਘ ਦੀ ਟੀਮ ਨੂੰ 29-11 ਨਾਲ ਹਰਾ ਕੇ ਜੇਤੂ ਰਹੀ।
Related Post
Popular News
Hot Categories
Subscribe To Our Newsletter
No spam, notifications only about new products, updates.