post

Jasbeer Singh

(Chief Editor)

Patiala News

ਭਾਈ ਗੁਰਦਾਸ ਨਰਸਿੰਗ ਕਾਲਜ, ਪਟਿਆਲਾ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਫਲੋਰੈਂਸ ਨਾਈਟਿੰਗੇਲ ਦੀ ਯਾਦ ਵਿੱਚ ਮਨਾਇਆ ਗਿਆ।

post-img

ਭਾਈ ਗੁਰਦਾਸ ਨਰਸਿੰਗ ਕਾਲਜ, ਪਟਿਆਲਾ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਫਲੋਰੈਂਸ ਨਾਈਟਿੰਗੇਲ ਦੀ ਯਾਦ ਵਿੱਚ ਮਨਾਇਆ ਗਿਆ। ਪਟਿਆਲਾ, 22 ਮਈ : ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ, ਕਾਲਜ ਦੇ ਬੀ ਐਸ ਸ਼ੀ, ਪੋਸਟ ਬੇਸਿਕ, ਜੀ ਐਨ ਐਮ ਅਤੇ ਏ ਐਨ ਐਮ ਦੇ ਸਮੂਹ ਵਿਦਿਆਰਥੀਆ, ਕਾਲਜ ਸਟਾਫ ਅਤੇ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੁਆਰਾ ਮਿਸ਼ਜ ਬੱਲੂਆਣਾ ਦੀ ਅਗਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ ਡਾ. ਸਤਵੰਤ ਬਲਤੇਜ ਜੀ ਵੱਲੋ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ ਗਈ ਪ੍ਰੋਗਰਾਮ ਦੀ ਸੁਰੂਆਤ ਕਾਲਜ ਦੇ ਪ੍ਰਿਸੀਪਲ ਡਾ. ਬਲਜੀਤ ਕੋਰ ਵੱਲੋ ਦਿੱਤੇ ਸਵਾਗਤੀ ਭਾਸਣ ਨਾਲ ਹੋਈ, ਜਿਸ ਵਿੱਚ ਉਨ੍ਹਾ ਨੇ ਨਰਸਿੰਗ ਕੋਰਸ ਅਤੇ ਫਲੋਰੈਸ ਨਾਈਟਿੰਗੇਲ ਦੀ ਜੀਵਨੀ ਤੇ ਪ੍ਰਕਾਸ ਪਾਉਂਦੇ ਹੋਏ ਨਰਸਿੰਗ ਕਿੱਤੇ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਬਾਰੇ ਭਾਵਕਤਾਪੂਰਕ ਭਾਸ਼ਣ ਦਿੱਤਾ। ਵਿਸਵ ਨਰਸਿੰਗ ਦਿਵਸ ਸਮਾਗਮ ਬਾਰੇ ਡਾ. ਸਤਵੰਤ ਬਲਤੇਜ ਨੇ ਬੋਲਦਿਆ ਕਿਹਾ ਕਿ ਇਹ ਦਿਵਸ ਸੰਸਾਰ ਭਰ ਵਿੱਚ ਫਲੋਰੈਸ ਨਾਈਟਿੰਗੇਲ ਦੀ ਯਾਦ ਵਿੱਚ ਹਰ ਵਰੇ੍ਹ 8 ਮਈ ਤੋ 12 ਮਈ ਦੇ ਵਿਚਕਾਰ ਮਨਾਇਆ ਜਾਦਾ ਹੈ। ਅੱਜ ਤੋ 160 ਵਰੇ੍ਹ ਪਹਿਲਾ 34 ਵਰ੍ਹਿਆ ਦੀ ਉਮਰ ੱਿਵਚ ਫਲੋਰੈਸ ਨਾਈਟਿੰਗੇਲ ਨੇ ਕਰੀਮੀਆ ਦੇ ਯੁੱਧ ਵਿੱਚ ਜਖਮੀ ਹੋਏ ਮਰੀਜਾਂ ਦੀ ਮਲੱ੍ਹਮ ਪੱਟੀ ਕਰਕੇ ਨਰਸਿੰਗ ਕਿੱਤੇ ਦੀ ਸੁਰੂਆਤ ਕੀਤੀ ਸੀ ਅੰਤਰਰਾਸਟਰੀ ਨਰਸ ਪ੍ਰੀਸਦ ਨੇ ਪਹਿਲੀ ਵਾਰ 1965 ਵਿੱਚ ਨਰਸਿੰਜ ਦਿਵਸ ਮਨਾਇਆ ਸੀ।ਫਲੋਰੈਸ ਨਾਈਟਿੰਗੇਲ ਨੂੰ ਮਾਡਰਨ ਨਰਸਿੰਗ ਦੀ ਸੰਸ਼ਥਾਪਕ ਵਜੋ ਵੀ ਜਾਣਿਆ ਜਾਦਾ ਹੈ, ਉਨ੍ਹਾ ਦੇ ਜਨਮ ਦਿਨ 12 ਮਈ ਨੂੰ ਅੰਤਰਰਾਸਟਰੀ ਨਰਸ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ 1974 ਵਿੱਚ ਲਿਆ ਗਿਆ ਸੀ। ਮੈਨੇਜਿੰਗ ਡਾਇਰੇਕਟਰ ਇੰਜ. ਦਮਨਪ੍ਰੀਤ ਸਿਘ ਜੀ ਵੱਲੋ ਭਾਸਣ ਦਿੰਦਿਆ ਵਿਦਿਆਰਥੀਆਂ ਵੱਲੋ ਨਰਸਿੰਗ ਕਿੱਤੇ ਨਾਲ ਜੁੜਨ ਨੂੰ ਮਾਣ ਵਾਲਾ ਮਹਿਸੂਸ ਕਰਾਉਦੇ ਹੋਏ ਉਨ੍ਹਾ ਨੂੰ ਨਰਸਿੰਗ ਕਿੱਤੇ ਵਿਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਵਿਚਰਨ ਲਈ ਪੇ੍ਰਰਿਆ ਹਫਤੇ ਭਰ ਤੋ ਕਾਲਜ ਕੰਪਲੈਕਸ ਵਿੱਚ ਐ.ਐਸ ਸ਼ੀ ਟਿਉਟਰ ਮਿਸਜ ਦਲਜੀਤ ਕੋਰ ਅਤੇ ਪ੍ਰੋ ਜਸ਼ਨਪ੍ਰੀਤ ਦੀ ਅਗਵਾਈ ਹੇਠ ਚੱਲ ਰਹੀਆ ਪ੍ਰਤੀਯੋਗਤਾਵਾਂ ਵਿੱਚ ਪੋਸਟਰ ਮੈਕਿੰਗ ਵਿੱੱਚ ਸਾਹਿਬਜੀਤ ਸਿੰਘ ਅਤੇ ਬਲਜੀਤ ਕੋਰ, ਡੀਬੇਟ ਵਿੱਚ ਗੋਰਿਵ ਅਤੇ ਕਾਜਲ, ਸਪੋਰਟਸ ਪ੍ਰਤੀਯੋਗਤਾ 100 ਮੀ: ਦੌੜ ਵਿੱਚ ਮਕਿਪ੍ਰੀਤ ਕੋਰ ਅਤੇ ਅਨੀਤਗੁਨ ਸਿੰਘ ਅਤੇ ਰੱਛਾ ਖਿੱਚੀ ਵਿੱਚ ਜੀ ਐਨ ਐਮ ਦੂਜਾ ਸਾਲ ਦੇ ਵਿਦਿਆਰਥੀ ਜੈਤੂ ਰਹੇ। ਬੀ ਐਸ ਸ਼ੀ ਪਹਿਲੇ ਸ਼ਮੈਸਟਰ ਦੇ ਵਿਦਿਆਰਥੀਆ ਨੇ ਫਲੋਰੈਸ ਨਾਈਟਿੰਗੇਲ ਦੇ ਜੀਵਨ ਤੇ ਕੋਰੇੳੋਗਰਾਫੀ ਪੇਸ਼ ਕੀਤੀ ਅਤੇ ਨਰਸਿੰਗ ਕਿੱਤੇ ਦੀ ਜਨਮਦਾਤਾ ਫਲੋਰੈਸ ਨਾਈਟਿੰਗੇਲ ਦੁਆਰਾ ਜਾਰੀ ਕੀਤੀ ਹੋਈ ਸਮਾਜ ਪ੍ਰਤੀ ਸੇਵਾ ਭਾਵਨਾ ਅਤੇ ਨਰਸਿੰਗ ਕਿੱਤੇ ਪ੍ਰਤੀ ਲਗਨ ਦੀ ਭਾਵਨਾ ਪ੍ਰਗਟ ਕੀਤੀ, ਨਰਸਿੰਗ ਦੇ ਕਿੱਤੇ ਦੀ ਮਹੱਤਤਾ ਦਰਸਾਉਣ ਵਾਲੀਆ ਸਕਿੱਟਾ ਵਿਦਿਆਰਥੀਆ ਵੱਲੋ ਪੇਸ਼ ਕੀਤੀਆ ਗਈਆ। ਪ੍ਰੋਗਰਾਮ ਦੇ ਅੰਤ ਵਿੱਚ ਵਾਇਸ ਪ੍ਰਿਸੀਪਲ ਪ੍ਰਭਜੋਤ ਕੋਰ ਅਤੇ ਪ੍ਰੋ. ਸਿਵਾਨੀ ਵੱਲੋ ਸਮੂਹ ਸਟਾਫ ਤੇ ਵਿਦਿਆਰਥੀਆ ਨੂੰ ਵਿਸਵ ਨਰਸਿੰਗ ਦਿਵਸ ਦੀ ਵਧਾਈ ਦਿੱਤੀ ਤੇ ਧੰਨਵਾਦ ਕੀਤਾ, ਅਤੇ । ਇਸ ਸਮਾਗਮ ਵਿੱਚ ਡਾਇਰੈਕਟਰ ਅਮਰਜੀਤ ਕੋਰ ਬੱਲੂਆਣਾ ਅਤੇ ਇੰਜ. ਦਮਨਪ੍ਰੀਤ ਸਿੰਘ ਤੋ ਇਲਾਵਾ ਪ੍ਰਿਸੀਪਲ ਡਾ. ਬਲਜੀਤ ਕੋਰ, ਵਾਇਸ ਪ੍ਰਿਸੀਪਲ: ਪ੍ਰਭਜੋਤ ਕੋਰ, ਪੌ੍ਰ: ਗੁਰਦੇਵ ਕੋਰ, ਪੋ੍ਰ: ਜਸਪ੍ਰੀਤ ਕੋਰ, ਪੋ੍ਰ: ਸ਼ਿਦਬੀਰ ਕੋਰ ਪੋ੍ਰ: ਅਮਨਪ੍ਰੀਤ ਕੋਰ, ਪ੍ਰੋ: ਦਲਜੀਤ ਕੋਰ, ਪੋ੍ਰ: ਕੁਲਦੀਪ ਕੋਰ, ਪ੍ਰੋ: ਹਰਵਿੰਦਰ ਕੋਰ, ਪੋ੍ਰ ਪਰਨੀਤ ਕੋਰ, ਪੋ੍ਰ: ਜਤਿੰਦਰ ਕੋਰ, ਪ੍ਰੋ: ਸਿਵਾਨੀ, ਪ੍ਰੋ ਨਿਤਾਸ਼ਾ ਚੋਧਰੀ, ਪੋ੍ਰ:ਸਿਮਰਨਪ੍ਰੀਤ ਕੋਰ , ਪੋ੍ਰ: ਕੋਮਲਪ੍ਰੀਤ ਕੋਰ, ਪੋ੍ਰ: ਸੰਦੀਪ ਕੋਰ, ਪੋ੍ਰ: ਪਰਮਪ੍ਰੀਤ ਕੋਰ ਪੋ੍ਰ: ਆਸ਼ਾ ਪ੍ਰੋ: ਹਰਪ੍ਰੀਤ ਕੋਰ, ਲਾਇਬਰੇਰੀਅਨ ਪਰਮਪ੍ਰੀਤ ਕੋਰ, ਸ੍ਰੀ ਐਸ. ਡੀ. ਨੰਦਾ, ਸ੍ਰ. ਗੁਰਤੇਜ ਸਿੰਘ ਅਤੇ ਸ੍ਰ. ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ।

Related Post