

ਕਲਾ ਕ੍ਰਿਤੀ ਪਟਿਆਲਾ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ 34 ਸਾਲਾਂ `ਚ ਪਹਿਲੀ ਵਾਰ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਵਿਖੇ ਇਸਤਰੀ ਕਵੀ ਦਰਬਾਰ ਆਯੋਜਿਤ ਪਟਿਆਲਾ, 7 ਮਾਰਚ : ਉੱਤਰੀ ਭਾਰਤ ਦੀ ਨਾਮਵਰ ਰੰਗਮੰਚ ਸੰਸਥਾ ਕਲਾ ਕ੍ਰਿਤੀ ਪਟਿਆਲਾ ਪਟਿਆਲਾ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰੰਗ-ਮੰਚ ਦੀ ਅਦਾਕਾਰਾ, ਨਿਰਮਾਤਾ-ਨਿਰਦੇਸ਼ਕ ਪਰਮਿੰਦਰ ਪਾਲ ਕੌਰ, ਦੀ ਅਗਵਾਈ ਹੇਠ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਵਿਖੇ ਸੰਸਥਾ ਦੇ ਇਤਿਹਾਸ ਵਿਚ ਪਹਿਲੀ ਵਾਰ 34 ਸਾਲਾਂ ਵਿਚ ਵਿਸੇ਼ਸ਼ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੀਆਂ ਨਾਮਵਰ ਕਵਿਤਰੀਆਂ ਕ੍ਰਮਵਾਰ : ਸੰਦੀਪ ਜੈਸਵਾਲ, ਚਰਨਜੋਤ, ਮਧੂ-ਮਧੂਮਨ, ਰਮਾ ਰਾਮੇਸ਼ਵਰੀ, ਰਮਨ ਵਿਰਕ, ਕਮਲ ਸੇਖੋੌ, ਸਤਿੰਦਰਪਾਲ ਕੌਰ ਵਾਲੀਆ, ਆਸ਼ਾ ਸ਼ਰਮਾ ਅਤੇ ਏਕਮਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਰਾਂਹੀਂ ਔਰਤਾਂ ਦੀ ਆਜਾਦੀ, ਚੁਣੋਤੀਆਂ ਅਤੇ ਹੋਰ ਸੰਭਾਵਨਾਵਾਂ ਬਾਰੇ ਸਮਾਗਮ ਵਿਚ ਸ਼ਾਮਲ ਸਾਰੇ ਸ਼ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ । ਇਹਨਾਂ ਕਵਿਤਰੀਆਂ ਵਲੋਂ ਆਪਣੀਆਂ ਕਵਿਤਾਂ ਵਿਚ ਔਰਤਾਂ ਦੇ ਦਰਦ, ਉਨਾਂ ਦੀ ਸਮਾਜ ਵਿਚ ਉਸਾਰੂ ਭੂਮੀਕਾ ਅਤੇ ਉਨਾਂ ਦੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਨੂੰ ਬਾਖੂਬੀ ਪੇਸ਼ ਕੀਤਾ । ਕਵੀ ਦਰਬਾਰ ਦੇ ਨਾਲ ਹੀ ਇਸ ਤੋਂ ਇਲਾਵਾ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਦੀਆਂ ਸਿਖਿਆਰਥਣਾਂ ਨੇ ਵੀ ਕਵਿਤਾਂਵਾਂ, ਭਾਸ਼ਣਾਂ, ਲਘੂ-ਨਾਟਕ, ਕੁਇਜ਼ ਪ੍ਰਤੀਯੋਗਤਾ ਵਿਚ ਭਾਗ ਲੈਂਦੇ ਹੋਏ, ਆਪਣੀ ਕਲਾ ਦੇ ਹੁਨਰ ਵਿਖਾਏ, ਜਿਸ ਦੀ ਦਰਸ਼ਕਾਂ ਅਤੇ ਸ਼ਰੋਤਿਆਂ ਨੇ ਭਰਭੂਰ ਸ਼ਲਾਘਾ ਕੀਤੀ । ਇਸ ਮੌਕੇ ਕਲਾ ਕ੍ਰਿਤੀ ਦੀ ਡਾਇਰ ੈਕਟਰ, ਰੰਗਮੰਚ ਦੀ ਅਦਾਕਾਰਾ, ਨਿਰਮਾਤਾ-ਨਿਰਦੇਸ਼ਕ ਅਤੇ ਲਘੂ ਫਿਲਮਾਂ ਦੀ ਡਾਇਰ ੈਕਟਰ ਪਰਮਿੰਦਰ ਪਾਲ ਕੌਰ ਨੇ ਵੀ ਆਪਣੀ ਸੋਲੋ ਅਦਾਕਾਰੀ ਰਾਂਹੀਂ ਕੁੱਝ ਸਮਾਂ ਚੰਗਾ ਰੰਗ ਬਨਿਆਂ, ਜਿਸ ਵਿਚ ਉਨਾਂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਔਰਤਾਂ ਦੇ ਇਨਸਾਫ ਲਈ ਸਿਖਿਆਰਥਣਾਂ ਨੂੰ ਸਮਾਜ ਵਿਚ ਮਜਬੂਤੀ ਨਾਲ ਬੇ-ਇਨਸਾਫੀ ਦੇ ਖਿਲਾਫ ਡੱਟ ਕੇ ਪਹਿਰਾ ਦੇਣ ਦਾ ਹੌਕਾ ਦਿੱਤਾ । ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰਸਿੱਧ ਕਹਾਣੀਕਾਰ ਅਤੇ ਸਾਹਿਤ ਅਕਾਦਮੀ ਅਵਾਰਡੀ ਪ੍ਰੋ। ਕਿਰਪਾਲ ਕਜ਼ਾਕ ਅਤੇ ਕਲਾ ਕ੍ਰਿਤੀ ਦੇ ਸਲਾਹਕਾਰ ਪ੍ਰੋ: ਐਸ. ਸੀ. ਸ਼ਰਮਾਂ ਨੇ ਵੀ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਕਵਿਤਾਂਵਾਂ ਲਈ ਜਿੱਥੇ ਕਵਿਤਰੀਆਂ ਅਤੇ ਸਸੰਥਾ ਦੀਆਂ ਸਿਖਿਆਰਥਣਾਂ ਨੂੰ ਵਧਾਈ ਦਿੱਤੀ ਉੱਥੇ ਨਾਲ ਹੀ ਉਨਾਂ ਕਲਾ ਕ੍ਰਿਤੀ ਦੀ ਡਾਇਰ ੈਕਟਰ ਪਰਮਿੰਦਰ ਪਾਲ ਕੌਰ ਅਤੇ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾ (ਇ.), ਪਟਿਆਲਾ ਦੇ ਪ੍ਰਿੰਸੀਪਲ ਸ੍ਰ. ਮਨਮੋਹਨ ਸਿੰਘ ਦੇ ਉੱਦਮਾਂ ਦੀ ਪ੍ਰੰਸਸ਼ਾ ਕਰਦੇ ਹੋਏ, ਉਨਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦਾ ਵਿਸੇਸ਼ ਸਮਾਰੋਹ ਦਾ ਆਯੋਜਨ ਕਰਨ ਲਈ ਬਹੁਤ ਹੀ ਸ਼ਲਾਘਾ ਕੀਤੀ ਅਤੇ ਉਨਾਂ ਨੇ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਇਸ ਸੰਸਥਾ ਵਿਚ ਪਹਿਲੀ ਵਾਰ 34 ਸਾਲਾਂ ਦੇ ਅੰਦਰ ਕਵਿਤਰੀਆਂ ਵਲੋਂ ਪੇਸ਼ ਕੀਤੀਆਂ ਗਈਆਂ ਕਵਿਤਾਂਵਾਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਹੈ । ਸਮੁੱਚੇ ਪ੍ਰਧਾਨਗੀ ਮੰਡਲ ਨੇ ਸੰਸਥਾ ਦੀਆਂ ਸਿਖਿਆਰਥਣਾਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ । ਇਹਨਾਂ ਸਿਖਿਆਰਥਣਾਂ ਵਿਚ ਰੁਪਿੰਦਰ ਕੌਰ, ਨੀਤੀ, ਸੋਨੀਆਂ, ਮਾਨਸੀ, ਜ਼ੋਤੀ, ਗੀਤਾ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਹਿਮਾਨਸ਼ੀ, ਗੁਰਪ੍ਰੀਤ ਕੌਰ, ਕਾਮਨਾ ਕਪੂਰ, ਸ਼ੀਵਾਨੀ, ਸੁਨੀਤਾ, ਨੀਲਮ, ਪ੍ਰੀਤੀ ਅਤੇ ਰੰਜੀਤਾ ਸ਼ਾਮਲ ਸਨ । ਪ੍ਰਿੰਸੀਪਲ, ਮਨਮੋਹਨ ਸਿੰਘ ਅਤੇ ਕਲਾ ਕ੍ਰਿਤੀ ਦੀ ਟੀਮ ਨੇ ਜਿੱਥੇ ਕਵਿਤਰੀਆਂ ਦਾ ਸਨਮਾਨ ਕੀਤਾ, ਉੱਥੇ ਨਾਲ ਹੀ ਉਨਾਂ ਸਮਾਗਮ ਵਿਚ ਸ਼ਾਮਲ ਹੋਏ ਪਤਵੰਤੇ ਸੱਜਣਾਂ ਅਤੇ ਸਿਖਿਆਰਥਣਾਂ ਦਾ ਧੰਨਵਾਦ ਵੀ ਕੀਤਾ । ਜਿਨਾਂ ਨੇ ਤਿੰਨ ਘੰਟੇ ਤੋਂ ਵੱਧ ਸਮਾਂ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ । ਇਸ ਮੌਕੇ ਡਾ. ਮੰਜੂ ਅਰੋੜਾ, ਸੰਦੀਪ ਜੈਸਵਾਲ ਅਤੇ ਏਕਮਪ੍ਰੀਤ ਕੌਰ ਨੇ ਮੰਚ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ । ਇਸ ਮੌਕੇ ਡਾ. ਜੀਵਨ ਬਾਲਾ, ਇੰਜ। ਐਮ. ਐਮ. ਸਿਆਲ, ਮਹਿੰਦਰ ਸਿੰਘ ਜੱਗੀ, ਕੈਪਟਨ ਚਮਕੌਰ ਸਿੰਘ, ਡਾ. ਜੀ.ਐਸ. ਆਨੰਦ ਤੋਂ ਇਲਾਵਾ ਸੰਸਥਾ ਦੇ ਸਟਾਫ ਵਿਚੋਂ ਸ੍ਰੀਮਤੀ ਆਸ਼ੀਮਾ, ਸ੍ਰੀਮਤੀ ਅਮਰਜੀਤ ਕੌਰ ਸੁਪਰਡੈਂਟ, ਸ੍ਰੀਮਤੀ ਸੋਨੂੰ ਸਤੀਜਾ, ਸ੍ਰੀ ਅਮਰਜੀਤ ਸਿੰਘ, ਸ੍ਰੀਮਤੀ ਰਾਜਬੀਰ ਕੋਰ, ਸ੍ਰੀ ਉਮੇਸ਼ ਗੇਰਾ, ਸ੍ਰੀਮਤੀ ਨੀਨਾ, ਸ੍ਰੀਮਤੀ ਮਨੀਸ਼ਾ, ਸ੍ਰੀਮਤੀ ਜ਼ਸਦੀਪ ਕੌਰ, ਮਿਸ ਮਨਜੋਤ ਕੌਰ, ਸ੍ਰੀਮਤੀ ਰੱਜੋ ਰਾਣੀ, ਸ੍ਰੀ ਮਲਕੀਤ ਸਿੰਘ, ਸ੍ਰੀ ਜਤਿੰਦਰ ਕੁਮਾਰ, ਸ੍ਰੀਮਤੀ ਮੀਨਕਸ਼ੀ, ਸ੍ਰੀਮਤੀ ਸੁਖਬੀਰ ਕੋਰ ਅਤੇ ਬਾਕੀ ਸਟਾਫ ਹਾਜਰ ਰਹੇ ।