post

Jasbeer Singh

(Chief Editor)

Patiala News

ਖ਼ਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਨੌਜਵਾਨ ਦਿਵਸ

post-img

ਖ਼ਾਲਸਾ ਕਾਲਜ ਪਟਿਆਲਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਨੌਜਵਾਨ ਦਿਵਸ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਨ.ਸੀ.ਸੀ ਨੇਵੀ ਵਿੰਗ ਵੱਲੋਂ ਅੱਜ ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ, ਖ਼ਾਲਸਾ ਕਾਲਜ ਪਟਿਆਲਾ ਅਤੇ ਕੈਪਟਨ (ਆਈ.ਐਨ.) ਹਰਜੀਤ ਸਿੰਘ ਦਿਓਲ ਕਮਾਂਡਿੰਗ ਅਫਸਰ, 1 ਪੰਜਾਬ ਨੇਵਲ ਯੂਨਿਟ ਐੱਨ ਸੀ ਸੀ, ਨੰਗਲ ਦੀ ਯੋਗ ਅਗਵਾਈ ਅਧੀਨ ਅੰਤਰਰਾਸ਼ਟਰੀ ਨੌਜਵਾਨ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ। ਇਸ ਪ੍ਰੋਗਰਾਮ ਦਾ ਥੀਮ ’ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ’ ਨਾਲ ਸੰਬੰਧਿਤ ਸੀ ਇਸ ਮੌਕੇ ਬੋਲਦਿਆਂ ਹੋਇਆਂ, ਕਾਲਜ ਦੇ ਪਿੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਆਪਣੇ ਸੰਬੋਧਨ ਵਿਚ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਉਨ੍ਹਾਂ ਕੈਡਿਟਾਂ ਨੂੰ ਭਵਿੱਖ ਦੇ ਨੇਤਾਵਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਅਨੁਸ਼ਾਸਨ, ਸਮਰਪਣ ਅਤੇ ਫਰਜ਼ ਦੀ ਭਾਵਨਾ ਦੀ ਮਹੱਤਤਾ ਨੂੰ ਸਮਝਾਇਆ । ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਜਗਤਾਰ ਸਿੰਘ ਮੁਖੀ, ਪੁਲੀਟੀਕਲ ਸਾਇੰਸ ਵਿਭਾਗ ਅਤੇ ਪ੍ਰੋਗਰਾਮ ਅਫਸਰ ਅੱਨ ਐਸ ਐਸ, ਖ਼ਾਲਸਾ ਕਾਲਜ ਪਟਿਆਲਾ ਨੇ ਇਸੇ ਵਿਸ਼ੇ ’ਤੇ ਮਹੱਤਵਪੂਰਨ ਲੈਕਚਰ ਦਿੱਤਾ। ਉਹਨਾਂ ਨੇ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ, ਰੋਜਗਾਰ ਦੇ ਮੌਕਿਆਂ ਅਤੇ ਪੜਾਈ ਦੇ ਨਾਲ ਕੀਤੀਆਂ ਜਾਣ ਵਾਲੀਆਂ ਮਹੱਤਵਪੂਰਨ ਗਤੀਵਿਧੀਆਂ ਦੀ ਮਹੱਤਤਾ ਬਾਰੇ ਗੱਲ ਕੀਤੀ। ਇਸ ਮੌਕੇ ਉਹਨਾਂ ਨੇ ਇਤਿਹਾਸ ਅਤੇ ਸਮਕਾਲੀ ਪ੍ਰਸਥਿਤੀਆਂ ਵਿਚ ਨੋਜੁਆਨਾਂ ਦੀ ਅਹਿਮ ਭੂਮਿਕਾ ਦਾ ਵੀ ਜਿਕਰ ਕੀਤਾ । ਡਾ. ਸਰਬਜੀਤ ਸਿੰਘ, ਸਬ ਲੈਫਟੀਨੈਂਟ ਨੇਵੀ ਵਿੰਗ ਨੇ ਕੈਡਿਟਾਂ ਨੂੰ ਆਪਣੀ ਸਮਰੱਥਾ ਦਾ ਇਸਤੇਮਾਲ ਕਰਨ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਜਸ਼ਨ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪ੍ਰੇਰਣਾਦਾਇਕ ਭਾਸ਼ਣ, ਸਮੂਹ ਚਰਚਾਵਾਂ ਦੇ ਸੈਸ਼ਨ ਸ਼ਾਮਲ ਸਨ। ਕੈਡਿਟ ਅਤੇ ਵਿਦਿਆਰਥੀਆਂ ਇਸ ਸਾਰਥਕ ਸੰਵਾਦ ਵਿੱਚ ਸ਼ਾਮਲ ਹੋ ਕੇ ਜਿੰਮੇਵਾਰ ਨਾਗਰਿਕ ਦਾ ਅਹਿਸਾਸ ਕੀਤਾ। ਨੌਜਵਾਨਾਂ ਵਿੱਚ ਏਕਤਾ, ਉਦੇਸ਼ ਅਤੇ ਵਚਨਬੱਧਤਾ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ, ਇਸ ਸਮਾਗਮ ਦੀ ਪ੍ਰਾਪਤੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਏ ਐਨ ਓ ਨੇਵੀ ਵਿੰਗ ਡਾ: ਸਰਬਜੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਗੋਰਖ ਸਿੰਘ, ਮੁਖੀ ਭੂਗੋਲ ਵਿਭਾਗ ਅਤੇ ਐਨ.ਸੀ.ਸੀ ਨੇਵੀ ਵਿੰਗ ਦੇ ਸਾਰੇ ਕੈਡਿਟ ਹਾਜ਼ਰ ਸਨ ।

Related Post