
National
0
ਉਤਰ ਪ੍ਰਦੇਸ਼ ਵਿਚ ਜਾਮਾ ਮਸਜਿਦ ਸਰਵੇਖਣ ਕਾਰਨ ਹੋਈ ਪੱਥਰਬਾਜ਼ੀ ਵਿਚ ਤਿੰਨ ਦੀ ਮੌਤ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਵੀ ਹੋਈਆ
- by Jasbeer Singh
- November 25, 2024

ਉਤਰ ਪ੍ਰਦੇਸ਼ ਵਿਚ ਜਾਮਾ ਮਸਜਿਦ ਸਰਵੇਖਣ ਕਾਰਨ ਹੋਈ ਪੱਥਰਬਾਜ਼ੀ ਵਿਚ ਤਿੰਨ ਦੀ ਮੌਤ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਵੀ ਹੋਈਆਂ ਬੰਦ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (ਯੂ. ਪੀ.) ਦੇ ਸੰਭਲ ਵਿੱਚ ਹੰਗਾਮੇ, ਪਥਰਾਅ, ਅੱਗਜ਼ਨੀ ਅਤੇ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ । ਐਤਵਾਰ ਨੂੰ ਅਦਾਲਤ ਦੇ ਹੁਕਮਾਂ `ਤੇ ਜਦੋਂ ਕੋਰਟ ਕਮਿਸ਼ਨਰ ਦੀ ਟੀਮ ਦੂਜੀ ਵਾਰ ਸਰਵੇ ਲਈ ਸ਼ਾਹੀ ਜਾਮਾ ਮਸਜਿਦ ਪਹੁੰਚੀ ਤਾਂ ਉਥੇ ਹੰਗਾਮਾ ਹੋ ਗਿਆ । ਬਦਮਾਸ਼ਾਂ ਨੇ ਪਹਿਲਾਂ ਜਾਮਾ ਮਸਜਿਦ ਦੇ ਬਾਹਰ ਅਤੇ ਫਿਰ ਨਖਾਸਾ ਇਲਾਕੇ `ਚ ਪੁਲਸ `ਤੇ ਭਾਰੀ ਪਥਰਾਅ ਕੀਤਾ । ਉਨ੍ਹਾਂ ਦੋਵਾਂ ਥਾਵਾਂ `ਤੇ ਘੱਟੋ-ਘੱਟ ਇਕ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਗੋਲੀਬਾਰੀ ਕੀਤੀ । ਇਸ ਦੌਰਾਨ ਇੱਕ ਦਰਜਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ।