post

Jasbeer Singh

(Chief Editor)

Punjab

ਜਾਂਚ ਅਧਿਕਾਰੀ ਸਮੇਂ ਸਿਰ ਨਹੀਂ ਪਹੁੰਚਦੇ ਤੇ ਕੇਸਾਂ `ਚ ਦੇਰੀ ਦਿਖਾਉਂਦੇ ਹਨ ਜਿਸ ਕਾਰਨ ਕੇਸ ਪ੍ਰਭਾਵਿਤ ਹੁੰਦੇ ਹਨ : ਸਟੇ

post-img

ਜਾਂਚ ਅਧਿਕਾਰੀ ਸਮੇਂ ਸਿਰ ਨਹੀਂ ਪਹੁੰਚਦੇ ਤੇ ਕੇਸਾਂ `ਚ ਦੇਰੀ ਦਿਖਾਉਂਦੇ ਹਨ ਜਿਸ ਕਾਰਨ ਕੇਸ ਪ੍ਰਭਾਵਿਤ ਹੁੰਦੇ ਹਨ : ਸਟੇਟ ਵੂਮੈਨ ਕਮਿਸ਼ਨ ਲੁਧਿਆਣਾ : ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਔਰਤਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਲੁਧਿਆਣਾ ਪੁੱਜੇ। ਇੱਥੇ ਉਨ੍ਹਾਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੁਲਾਕਾਤ ਕੀਤੀ ਤੇ ਹੋਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਸਮੇਂ ਸਿਰ ਨਹੀਂ ਪਹੁੰਚਦੇ ਤੇ ਕੇਸਾਂ `ਚ ਦੇਰੀ ਦਿਖਾਉਂਦੇ ਹਨ ਜਿਸ ਕਾਰਨ ਕੇਸ ਪ੍ਰਭਾਵਿਤ ਹੁੰਦੇ ਹਨ। ਇਸ ਲਈ ਪੁਲਿਸ ਅਧਿਕਾਰੀਆਂ ਨੇ ਜਾਂਚ ਅਧਿਕਾਰੀ ਨੂੰ ਗੰਭੀਰ ਹੋਣ ਲਈ ਕਿਹਾ ਹੈ। ਇਸ ਤੋਂ ਬਾਅਦ ਉਹ ਮਹਿਲਾ ਜੇਲ੍ਹ ਪਹੁੰਚੇ ਤੇ ਉੱਥੇ ਵੀ ਮਹਿਲਾ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ।

Related Post