post

Jasbeer Singh

(Chief Editor)

Sports

ਆਈਪੀਐੱਲ: ਕੋਲਕਾਤਾ ਨੇ ਮੁੰਬਈ ਨੂੰ 24 ਦੌੜਾਂ ਨਾਲ ਹਰਾਇਆ

post-img

ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਦੇ ਇੱਕ ਮੈਚ ਵਿੱਚ ਅੱਜ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀਆਂ ਚਾਰ ਵਿਕਟਾਂ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਟੀਮ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮੁੰਬਈ ਅੱਗੇ 170 ਦੌੜਾਂ ਦਾ ਟੀਚਾ ਰੱਖਿਆ ਸੀ। ਕੋਲਕਾਤਾ ਟੀਮ ਵੱਲੋਂ ਵੈਂਕਟੇਸ਼ ਅਈਅਰ ਨੇ 70 ਅਤੇ ਮਨੀਸ਼ ਪਾਂਡੇ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਟੀਮ ਵੱਲੋਂ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਐੱਨ ਤੁਸ਼ਾਰਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਕੋਲਕਾਤਾ ਦੀ ਟੀਮ ਇੱਕ ਗੇਂਦ ਰਹਿੰਦਿਆਂ 169 ਦੌੜਾਂ ’ਤੇ ਆਊਟ ਹੋ ਗਈ ਸੀ। ਮੁੰਬਈ ਇੰਡੀਅਨ ਵੱਲੋਂ ਸੂਰਿਆ ਕੁਮਾਰ ਯਾਦਵ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜਾ ਜੜਿਆ। ਉਹ 35 ਗੇਂਦਾਂ ’ਤੇ 56 ਦੌੜਾਂ ਬਣਾ ਕੇ ਆਊਟ ਹੋਇਆ। ਟਿਮ ਡੇਵਿਡ ਨੇ ਅਖੀਰ ਵਿੱਚ 20 ਗੇਂਦਾਂ ’ਤੇ 24 ਦੌੜਾਂ ਬਣਾਈਆਂ ਪਰ ਉਹ ਮੈਚ ਨਹੀਂ ਜਿਤਾ ਸਕਿਆ ਅਤੇ ਪੂਰੀ ਟੀਮ 18.5 ਓਵਰਾਂ ਵਿੱਚ 145 ਦੌੜਾਂ ਬਣਾ ਕੇ ਆਊਟ ਹੋ ਗਈ।

Related Post