post

Jasbeer Singh

(Chief Editor)

Sports

ਆਈਪੀਐੱਲ: ਪੰਜਾਬ ਕਿੰਗਜ਼ ਦੀ ਚੌਥੀ ਜਿੱਤ

post-img

ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਚੇਨੱਈ ਸੁਪਰਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤਾ 163 ਦੌੜਾਂ ਟੀਚਾ 17.5 ਓਵਰਾਂ ’ਚ ਹਾਸਲ ਕਰ ਲਿਆ। ਟੂਰਨਾਮੈਂਟ ’ਚ ਪੰਜਾਬ ਕਿੰਗਜ਼ ਦੀ ਇਹ ਚੌਥੀ ਜਿੱਤ ਹੈ। ਟੀਮ ਵੱਲੋਂ ਜੌਨੀ ਬੇਅਰਸਟੋਅ ਨੇ 46 ਤੇ ਰਿਲੀ ਰੋਸੋ ਨੇ 43 ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ ਨੇ ਨਾਬਾਦ 25 ਤੇ ਸੈਮ ਕਰਨ ਨੇ ਨਾਬਾਦ 26 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਨੇ ਕਪਤਾਨ ਰੁਤੂਰਾਜ ਗਾਇਕਵਾੜ (62 ਦੌੜਾਂ) ਦੇ ਨੀਮ ਸੈਂਕੜੇ ਸਦਕਾ 162/7 ਦਾ ਸਕੋਰ ਬਣਾਇਆ ਸੀ। ਅਜਿੰਕਯਾ ਰਹਾਣੇ ਨੇ 29 ਦੌੜਾਂ ਤੇ ਸਮੀਰ ਰਿਜ਼ਵੀ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਵੱਲੋਂ ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਨੇ ਦੋ-ਦੋ ਵਿਕਟਾਂ ਲਈਆਂ। -ਏਜੰਸੀ

Related Post