
ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਅੰਤਰਰਾਸ਼ਟਰੀ ਮਹਿਲਾ ਦਿਵਸ'
- by Jasbeer Singh
- March 11, 2025

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਅੰਤਰਰਾਸ਼ਟਰੀ ਮਹਿਲਾ ਦਿਵਸ' - 60 ਮਹਿਲਾਵਾਂ ਨੂੰ ਵਿਸ਼ੇਸ਼ ਕਾਰਜਾਂ ਲਈ ਕੀਤਾ ਗਿਆ ਸਨਮਾਨਿਤ ਪਟਿਆਲਾ : ਮਹਿਲਾਵਾਂ ਦੀ ਸਮਾਜਿਕ ਅਤੇ ਆਰਥਿਕ ਉਨੱਤੀ ਨੂੰ ਸਮਰਪਿਤ 'ਇਕ਼ਬਾਲ ਇਨ ਲੇਡੀਜ਼ ਕਲੱਬ' ਵੱਲੋਂ ਅੱਜ ਹੋਟਲ ਇਕਬਾਲ ਇਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਕਮਲਪ੍ਰੀਤ ਸਿੰਘ ਸੇਠੀ ਪ੍ਰਬੰਧਕੀ ਨਿਰਦੇਸ਼ਕ ਹੋਟਲ ਇਕਬਾਲ ਇਨ ਦੀ ਰਹਿਨੁਮਾਈ ਅਧੀਨ ਮਨਾਏ ਗਏ ਇਸ ਵਿਸ਼ੇਸ਼ ਦਿਵਸ ਮੌਕੇ ਲਗਭੱਗ 150 ਮੈਂਬਰ ਮਹਿਲਾਵਾਂ ਨੇ ਭਾਗ ਲਿਆ, ਜੱਦੋਂ ਕਿ 60 ਚੋਣਵੀਆਂ ਮਹਿਲਾਵਾਂ ਨੂੰ, ਜਿੰਨਾ ਨੇ ਆਪੋ ਆਪਣੇ ਖ਼ੇਤਰ ਵਿੱਚ ਮੱਲਾਂ ਮਾਰਦੇ ਹੋਏ ਨਾਮਣਾ ਖੱਟਿਆ, ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਕਮਲਪ੍ਰੀਤ ਸੇਠੀ ਨੇ ਦੱਸਿਆ ਕਿ 'ਇਕ਼ਬਾਲ ਇਨ ਲੇਡੀਜ਼ ਕਲੱਬ' ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਦਿਵਸ ਦੌਰਾਨ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਉਹ ਘਰੇਲੂ ਔਰਤਾਂ ਹਨ, ਜਿੰਨਾ ਉੱਪਰ ਸਾਰੀ ਪਰਿਵਾਰਕ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਨ੍ਹਾਂ ਦੀ ਸਮਾਜਿਕ ਪਹਿਚਾਣ ਨਾ ਦੇ ਬਰਾਬਰ ਹੀ ਹੁੰਦੀ ਹੈ, ਪ੍ਰੰਤੂ ਇਸ ਦੇ ਉਲਟ ਉਹ ਫਿਰ ਵੀ ਹਿੰਮਤ ਨਾਲ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਵਿੱਚ ਸਫ਼ਲ ਹੁੰਦੀਆਂ ਹਨ । ਅੱਜ ਦਾ ਇਹ ਦਿਵਸ ਅਜੋਕੀਆਂ ਔਰਤਾਂ ਨੂੰ ਹੀ ਸਮਰਪਿਤ ਹੈ ਜੋ ਹਰ ਤਰਾਂ ਦੇ ਸੰਘਰਸ਼ਾਂ ਨੂੰ ਦਰਕਿਨਾਰ ਕਰਕੇ ਆਪਣੀਆਂ ਮੰਜ਼ਲਾਂ ਤੇ ਸਫਲਤਾਪੂਰਵਕ ਪੁਹੁੰਚਦੀਆਂ ਹਨ । ਇਸ ਮੌਕੇ ਤੇ ਸ੍ਰੀਮਤੀ ਪ੍ਰੀਤਮ ਕੌਰ ਸੇਠੀ, ਮਾਤਾ ਸ. ਕਮਲਪ੍ਰੀਤ ਸਿੰਘ ਸੇਠੀ, ਪ੍ਰਬੰਧਕੀ ਨਿਰਦੇਸ਼ਕ, ਸ਼੍ਰੀਮਤੀ ਰੁਪਿੰਦਰ ਕੌਰ ਘੁੰਮਣ, ਸਾਬਕਾ ਸਕੱਤਰ ਰੈਡ ਕਰਾਸ ਸੁਸਾਇਟੀ, ਸਾਬਕਾ ਮੈਬਰ ਵੋਮੈਨ ਸੈੱਲ, ਸ਼੍ਰੀਮਤੀ ਡਿੰਪੀ ਸੇਠੀ, ਸੀਬਾ ਸੇਠੀ ਅਤੇ ਸ਼੍ਰੀਮਤੀ ਸੁਨੀਤਾ ਸੋਫ਼ਤ ਵੱਲੋਂ ਉਚੇਚੇ ਤੌਰ ਤੇ ਚੋਣਵੀਆਂ 60 ਮਹਿਲਾਵਾਂ ਨੂੰ ਉਨ੍ਹਾਂ ਦੀ ਸਮਾਜਿਕ ਦੇਣ ਬਦਲੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੈਂਬਰ ਮਹਿਲਾਵਾਂ ਨੇ ਦੱਸਿਆ ਕਿ ਓਹ ਇਸ ਕਲੱਬ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੀਆਂ ਹਨ, ਕਿਉੰਕਿ ਜੋ ਮਾਣ ਸਨਮਾਨ ਦੀਆਂ ਹੱਕਦਾਰ ਮਹਿਲਾਵਾਂ ਅਸਲ ਵਿੱਚ ਹਨ, ਓਹ 'ਇਕ਼ਬਾਲ ਇਨ ਲੇਡੀਜ਼ ਕਲੱਬ' ਹੀ ਦਿੰਦਾ ਹੈ, ਜਦੋਂ ਕਿ ਸਮੇਂ ਸਮੇਂ ਤੇ ਔਰਤਾਂ ਦੀ ਸਮਾਜਿਕ ਉੱਨਤੀ ਪ੍ਰਤੀ ਵੀ ਕਲੱਬ ਵੱਲੋਂ ਅਵਸਰ ਪ੍ਰਦਾਨ ਕੀਤੇ ਜਾਂਦੇ ਰਹਿੰਦੇ ਹਨ । ਸ਼੍ਰੀ ਸੇਠੀ ਨੇ ਦੱਸਿਆ ਕਿ ਆਉਣ ਵਾਲੇ ਨੇੜ੍ਹਲੇ ਸਮੇਂ ਵਿੱਚ ਇਕ਼ਬਾਲ ਇਨ ਲੇਡੀਜ਼ ਕਲੱਬ ਵੱਲੋਂ ਸਮਾਜਿਕ ਕਾਰਜਾਂ ਲਈ ਹੋਰ ਉਪਰਾਲੇ ਕੀਤੇ ਜਾਣਗੇ ਤਾਂ ਜੋ ਇੰਨਾਂ ਤਹਿਤ ਔਰਤਾਂ ਪ੍ਰਤੀ ਸਮਾਜ ਦੀ ਸੋਚ ਅਤੇ ਰਵਈਏ ਵਿੱਚ ਬਦਲਾਅ ਲਿਆਂਦਾ ਜਾ ਸਕੇ, ਜਿੱਸ ਵਿੱਚ ਉਨਾਂ ਨੂੰ ਬਰਾਬਰ ਦੇ ਹੱਕ ਦੇਣਾ ਅਤੇ ਉਨਾਂ ਦਾ ਸਸ਼ਕਤੀਕਰਨ ਅਹਿਮ ਹੋਵੇਗਾ। ਇਸ ਮੌਕੇ ਤੇ ਪ੍ਰੋਗਰਾਮ ਦੌਰਾਨ ਪ੍ਰਤੀਭਾਗੀ ਮਹਿਲਾਵਾਂ ਲਈ 'ਰੈੱਡ ਕਾਰਪੇਟ ਵਾਕ' ਦਾ ਵੀ ਖਾਸ ਤੌਰ ਤੇ ਆਯੋਜਨ ਕੀਤਾ ਗਿਆ ।