post

Jasbeer Singh

(Chief Editor)

National

ਇਸਰੋ ਨੇ ਉਪਗ੍ਰਹਿ ‘ਡੌਕਿੰਗ’ ਦਾ ਪ੍ਰਯੋਗ ਕੁਝ ਨੁਕਸ ਪੈਣ ਕਾਰਨ ਮੁੜ ਟਾਲਿਆ

post-img

ਇਸਰੋ ਨੇ ਉਪਗ੍ਰਹਿ ‘ਡੌਕਿੰਗ’ ਦਾ ਪ੍ਰਯੋਗ ਕੁਝ ਨੁਕਸ ਪੈਣ ਕਾਰਨ ਮੁੜ ਟਾਲਿਆ ਬੰਗਲੂਰੂ : ਭਾਰਤੀ ਵਿਗਿਆਨ ਸੰਗਠਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੋ ਉਪਗ੍ਰਹਿ ਜੋੜਨ ਨਾਲ ਸਬੰਧਤ ਪੁਲਾੜ ਡੌਕਿੰਗ (ਸਪੇਡੈੱਕਸ) ਪਰਖ ਅਜੇ ਅਹਿਮ ਪ੍ਰਕਿਰਿਆ ਦੌਰਾਨ ਕੁਝ ਨੁਕਸ ਪੈਣ ਕਾਰਨ ਟਾਲ ਦਿੱਤੀ ਗਈ ਹੈ । ਸਪੇਡੈਕਸ ਨਾਂ ਦੀ ਇਹ ਪਰਖ 9 ਜਨਵਰੀ ਨੂੰ ਹੋਣ ਵਾਲੀ ਸੀ । ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਉਪਗ੍ਰਹਿਆਂ ਵਿਚਾਲੇ 225 ਮੀਟਰ ਦੀ ਦੂਰੀ ਤੱਕ ਪਹੁੰਚਣ ਲਈ ਅਭਿਆਸ ’ਚ ਕੁਝ ਖਾਮੀ ਦੇਖੀ ਗਈ । ਭਲਕ ਲਈ ਤੈਅ ਡੌਕਿੰਗ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ ਹੈ । ਉਪਗ੍ਰਹਿ ਸੁਰੱਖਿਅਤ ਹਨ । ਇਹ ਦੂਜੀ ਵਾਰ ਹੈ ਜਦੋਂ ਇਸਰੋ ਨੇ ਸਪੇਡੈਕਸ ਪ੍ਰਯੋਗ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਪਰਖ ਸੱਤ ਜਨਵਰੀ ਲਈ ਨਿਰਧਾਰਤ ਕੀਤੀ ਗਈ ਸੀ ਪਰ ਹੁਣ ਨੌਂ ਜਨਵਰੀ ਦੀ ਪਰਖ ਮੁਲਤਵੀ ਕਰ ਦਿੱਤੀ ਗਈ ਹੈ । ਪੁਲਾੜ ਏਜੰਸੀ ਨੇ ਕਿਹਾ ਕਿ ਸਪੇਡੈੱਕਸ ਅਹਿਮ ਪ੍ਰਾਜੈਕਟ ਹੈ ਜੋ ਦੋ ਛੋਟੇ ਉਪਗ੍ਰਹਿਆਂ ਦੀ ਵਰਤੋਂ ਕਰਕੇ ਪੁਲਾੜ ਜਹਾਜ਼ ਦੇ ਮਿਲਾਨ, ਡੌਕਿੰਗ ਤੇ ਅਨਡੌਕਿੰਗ ਲਈ ਜ਼ਰੂਰੀ ਤਕਨੀਕ ਵਿਕਸਿਤ ਕਰਨ ਤੇ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤਾ ਗਿਆ ਹੈ । ਇਸਰੋ ਨੇ ਕਿਹਾ ਕਿ ਸਪੇਡੈੱਕਸ ਦੀ ਵਰਤੋਂ ਪੁਲਾੜ ਡੌਕਿੰਗ ’ਚ ਭਾਰਤ ਦੀਆਂ ਸਮਰੱਥਾਵਾਂ ਨੂੰ ਅੱਗੇ ਵਧਾਉਣ ’ਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।

Related Post