
ਜਨ ਹਿੱਤ ਸੰਮਤੀ ਵਲੋਂ 25 ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਫੀਸ ਦੇਣੀ ਸ਼ਲਾਘਾਯੋਗ ਉਪਰਾਲਾ : ਦੀਪਕ ਬਾਂਸਲ ਡਕਾਲਾ
- by Jasbeer Singh
- August 2, 2024

ਜਨ ਹਿੱਤ ਸੰਮਤੀ ਵਲੋਂ 25 ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਫੀਸ ਦੇਣੀ ਸ਼ਲਾਘਾਯੋਗ ਉਪਰਾਲਾ : ਦੀਪਕ ਬਾਂਸਲ ਡਕਾਲਾ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਪ੍ਰਭਾਤ ਪ੍ਰਵਾਨਾ ਹਾਲ ਵਿਖੇ ਵੱਖ ਵੱਖ ਸਕੂਲਾਂ ਦੇ 25 ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸ ਅਤੇ ਕਾਪੀਆ,6 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ,ਇਕ ਕਿਡਨੀ ਮਰੀਜ ਨੂੰ ਦੀਵਾਈ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਦੀਪਕ ਬਾਂਸਲ ਡਕਾਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ ,,ਵਿਸ਼ੇਸ਼ ਤੋਰ ਤੇ ਸੁਰੇਸ਼ ਬਾਂਸਲ, ਸੁਰੇਸ਼ ਗੋਇਲ, ਜਸਬੀਰ ਸਿੰਘ, ਅਨਿਲ ਭਾਰਤੀ,ਵਿਮਲ ਰੈਹਿਨ, ਪ੍ਰੈਸ ਸਕੱਤਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਬਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ , ਜਗਤਾਰ ਜੱਗੀ ਜੁਆਇੰਟ ਸਕੱਤਰ, ਸਤੀਸ਼ ਜੋਸ਼ੀ,ਰੁਦਰਪ੍ਰਤਾਪ ਸਿੰਘ, ਜਪਨੀਤ ਸਿੰਘ, ਐਸ ਪੀ ਪਰਾਸ਼ਰ, ਲੱਕੀ ਹਰਦਾਸਪੁਰ, ,ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਉਘੇ ਸਮਾਜ ਸੇਵੀ ਦੀਪਕ ਬਾਂਸਲ ਡਕਾਲਾ ਅਤੇ ਐਸ ਕੇ ਗੋਤਮ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਲਈ ਫੀਸ ਦੇ ਕੇ ਮਦਦ ਕਰਨੀ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਸ਼ਲਾਘਾਯੋਗ ਉਪਰਾਲਾ ਹੈ,ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ,ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦੀਵਾਈਆ ਦੇਣੀਆਂ ਬਹੁਤ ਪ੍ਰਸੰਸਾਯੋਗ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ,