post

Jasbeer Singh

(Chief Editor)

Patiala News

ਜਨ ਹਿੱਤ ਸੰਮਤੀ ਵਲੋ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ : ਮੈਡੀਕਲ

post-img

ਜਨ ਹਿੱਤ ਸੰਮਤੀ ਵਲੋ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ : ਮੈਡੀਕਲ ਸੁਪਰਡੈਂਟ ਗਰੀਸ ਸਾਹਨੀ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਹੀ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੋੜਵੰਦ ਮਰੀਜ਼ਾਂ ਲਈ ਤਿੰਨ ਵੀਲਚੇਅਰ, ਦੋ ਸੈਟਚਰ, ਪੰਦਰਾਂ ਕੰਬਲ ਅਤੇ ਹੋਰ ਸਮਾਨ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਗਰੀਸ ਸਾਹਨੀ ਨੇ ਸ਼ਿਰਕਤ ਕੀਤੀ ਨੇ ਵਿਸ਼ੇਸ਼ ਤੋਰ ਤੇ ਰਾਕੇਸ਼ ਗੁਪਤਾ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੀਤ ਪ੍ਰਧਾਨ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰੈਸ ਸਕੱਤਰ, ਸਤਪਾਲ ਪਰਾਸ਼ਰ, ਹਨੀ ਬੇਦੀ, ਸਤੀਸ਼ ਜੋਸ਼ੀ, ਹਰਜਿੰਦਰ ਸਿੰਘ ਜਰਮਨੀ, ਐਸ. ਡੀ. ਵਰਮਾ, ਸੁਰਿੰਦਰ ਸਿੰਘ, ਡੀ ਪੀ ਸਿੰਘ, ਲੱਕੀ ਹਰਦਾਸਪੁਰ, ਰੁਦਰਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆ ਮੈਡੀਕਲ ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਗਰੀਸ ਸਾਹਨੀ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਸੈਟਚਰ ਅਤੇ ਮੁਫ਼ਤ ਦੀਵਾਈਆ ਦੇਣੀਆਂ ਉਹੋ ਬਹੁਤ ਪ੍ਰਸੰਸਾਯੋਗ ਹੈ । ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ।

Related Post