July 9, 2024 05:33:53
post

Jasbeer Singh

(Chief Editor)

Patiala News

ਸੁਰੱਖਿਆ, ਬਚਾਉ, ਮਦਦ ਲਈ ਬਚਪਨ ਤੋਂ ਵਾਰ ਵਾਰ ਸਿਖਿਅਤ ਹੋਣਾ ਜ਼ਰੂਰੀ : ਕਾਕਾ ਰਾਮ ਵਰਮਾ

post-img

ਸੁਰੱਖਿਆ, ਬਚਾਉ, ਮਦਦ ਲਈ ਬਚਪਨ ਤੋਂ ਵਾਰ ਵਾਰ ਸਿਖਿਅਤ ਹੋਣਾ ਜ਼ਰੂਰੀ : ਕਾਕਾ ਰਾਮ ਵਰਮਾ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਨੂੰ ਸੁਰੱਖਿਅਤ, ਖੁਸ਼ਹਾਲ, ਸਿਹਤਮੰਦ, ਤਦਰੁੰਸਤ, ਰਖਣ ਅਤੇ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਘਰੇਲੂ ਘਟਨਾਵਾਂ, ਬਰਸਾਤਾਂ ਹੜ੍ਹਾਂ ਸੁਨਾਮੀਆਂ ਸਮੇਂ ਬਚਣ, ਬਚਾਉਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਦੀ ਟਰੇਨਿੰਗ ਅਤੇ ਅਭਿਆਸ ਹੀ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾ ਸਕਦੇ ਹਨ ਇਸ ਲਈ ਪਟਿਆਲਾ ਪੰਜਾਬ ਵਿੱਚ ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ, ਇਕੱਲੇ ਹੀ ਜੰਗੀ ਪੱਧਰ ਤੇ ਵਿਦਿਆਰਥੀਆਂ, ਪੁਲਿਸ ਜੇਲ ਫੈਕਟਰੀ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਟਰੇਨਿੰਗ ਦੇ ਰਹੇ ਹਨ, ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ, ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਕੂਲ ਪਟਿਆਲਾ ਨੇ ਸਕੂਲ ਵਿਖੇ ਵਿਦਿਆਰਥੀਆਂ ਨੂੰ ਭਾਰੀ ਬਰਸਾਤਾਂ, ਹੜ੍ਹਾਂ, ਸੁਨਾਮੀਆਂ, ਸਾਇਕਲੋਨ, ਪਹਾੜਾਂ ਤੇ ਬੱਦਲ ਫਟੱਣ, ਸਮੇਂ ਆਪਣੀ ਸੁਰੱਖਿਆ ਅਤੇ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਦਿੰਦੇ ਹੋਏ ਧੰਨਵਾਦ ਵਜੋਂ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ, ਨੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਇੱਕ ਸਤਿਸੰਗ ਦੋਰਾਨ ਭਗਦੜ ਮੱਚਣ ਕਾਰਨ,‌ 120 ਬੰਦਿਆਂ ਅਤੇ ਪਹਾੜੀ ਨਦੀਆਂ ਵਿਖੇ ਮਨੋਰੰਜਨ ਕਰਦੇ ਲੋਕਾਂ ਦੀ ਪਾਣੀ ਵਿਚ ਰੁੜਣ ਕਾਰਨ ਹੋਈਆਂ ਮੌਤਾਂ ਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਬਚਾਅ ਮਦਦ ਲਈ ਆਪ ਸਿਖਿਅਤ ਹੋਣਾ ਚਾਹੀਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਜੋਂ ਪਿਛਲੇ 44 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਕਰਮਚਾਰੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਅੱਗਾਂ ਬੁਝਾਉਣ ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦੇ ਰਹੇ ਹਨ, ਨੇ ਕਿਹਾ ਕਿ ਆਉਣ ਵਾਲੇ ਸਮਿਆਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਘਰੇਲੂ ਫੈਕਟਰੀ ਦੁਰਘਟਨਾਵਾਂ ਮਾਨਵਤਾ ਦੀ ਭਾਰੀ ਤਬਾਹੀ ਕਰ ਸਕਦੇ ਹਨ ਇਸ ਲਈ ਸੱਭ ਤੋਂ ਪਹਿਲਾਂ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਕਰਮਚਾਰੀ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਅੱਗਾਂ ਬੁਝਾਉਣ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਅਤੇ ਆਪਣੀ ਗੱਡੀਆਂ,‌ਘਰ ਮਹੱਲਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਟਰੇਨਿੰਗ ਦੂਸਰਿਆਂ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਨੂੰ ਹੜਾਂ ਜਾਂ ਨਦੀਆਂ ਨਾਲਿਆਂ ਵਿਖੇ ਫ਼ਸੇ ਜਾਂ ਰੂੜੇ ਜਾਂਦੇ ਲੋਕਾਂ ਨੂੰ ਰੈਸਕਿਯੂ ਕਰਨ ਲਈ 100 ਫੁੱਟ ਰੱਸੀ ਦੀ ਵਰਤੋਂ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਪਾਣੀ ਵਿਚੋਂ ਕੱਢੇ ਇਨਸਾਨ ਦੀ ਸਾਹ ਨਾਲੀ ਵਿੱਚੋ ਪਾਣੀ ਬਾਹਰ ਕੱਢਣ ਦੀ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੇਫਰ ਅਤੇ ਸੀ ਪੀ ਆਰ, ਰਿਕਵਰੀ ਪੁਜੀਸ਼ਨ ਦੀ ਟ੍ਰੇਨਿੰਗ ਦਿੱਤੀ ਕਿਉਂਕਿ ਆਉਂਣ ਵਾਲੀਆਂ ਬਰਸਾਤਾਂ ਅਤੇ ਆਫਤਾਵਾਂ ਸਮੇਂ ਆਪਣੇ ਬਚਾਅ ਲਈ ਆਪ ਹੀ ਤਿਆਰ ਰਹਿਣਾ ਸਮਝਦਾਰੀ ਹੈ, ਨਹੀਂ ਤਾਂ, ਸੰਕਟ ਸਮੇਂ ਪੀੜਤਾਂ ਨੂੰ ਮਰਦੇ ਦੇਖਣਾ ਪੈਂਦਾ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਜੀ ਅਤੇ ਸ਼੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਆਫ਼ਤ ਪ੍ਰਬੰਧਨ ਮਿਸ਼ਨ ਤਹਿਤ ਸੇਫਟੀ, ਬਚਾਓ, ਆਫ਼ਤ ਪ੍ਰਬੰਧਨ,ਸਿਵਲ ਡਿਫੈਂਸ, ਫਸਟ ਏਡ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅੱਗਾਂ ਬੁਝਾਉਣ ਦੀ ਟ੍ਰੇਨਿੰਗ ਪੁਲਿਸ ਅਤੇ ਪ੍ਰਸ਼ਾਸਨ ਦੇ ਕਰਮਚਾਰੀਆਂ ਤੋਂ ਇਲਾਵਾ ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਅਤੇ ਨਾਗਰਿਕਾਂ ਨੂੰ ਦਿਲਵਾਉਣ ਹਿੱਤ ਯਤਨ ਕਰਨੇ ਚਾਹੀਦੇ ਹਨ।

Related Post