
ਸਰਵਪੱਖੀ ਵਿਕਾਸ ਲਈ ਪਿੰਡਾਂ ਵਿੱਚ ਮਹਿਲਾ ਸਭਾ ਅਤੇ ਬਾਲ ਸਭਾ ਦੇ ਇਜਲਾਸ ਕਰਵਾਉਣੇ ਅਤਿ ਜ਼ਰੂਰੀ: ਬੀਡੀਪੀਓ ਗੁਰਦਰਸ਼ਨ ਸਿੰ
- by Jasbeer Singh
- September 25, 2024

ਸਰਵਪੱਖੀ ਵਿਕਾਸ ਲਈ ਪਿੰਡਾਂ ਵਿੱਚ ਮਹਿਲਾ ਸਭਾ ਅਤੇ ਬਾਲ ਸਭਾ ਦੇ ਇਜਲਾਸ ਕਰਵਾਉਣੇ ਅਤਿ ਜ਼ਰੂਰੀ: ਬੀਡੀਪੀਓ ਗੁਰਦਰਸ਼ਨ ਸਿੰਘ ਸੰਗਰੂਰ, 25 ਸਤੰਬਰ : ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵੱਲੋਂ ਬਲਾਕ ਸੰਗਰੂਰ ਵਿਖੇ ਮਹਿਲਾ ਸਭਾ ਅਤੇ ਬਾਲ ਸਭਾ ਸਬੰਧੀ 4 ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸਥਾਈ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਹਿਲਾ ਸਭਾ ਅਤੇ ਬਾਲ ਸਭਾ, ਔਰਤਾਂ ਅਤੇ ਬੱਚਿਆਂ ਸਬੰਧੀ ਕਾਨੂੰਨ, ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਭਲਾਈ ਸਕੀਮਾਂ, ਸਿੱਖਿਆ ਦਾ ਅਧਿਕਾਰ ਐਕਟ,ਐਸ.ਆਰ.ਐਲ.ਐਮ. ਸਵੈ ਸਹਾਇਤਾ ਸਮੂਹਾਂ ਜ਼ਰੀਏ ਮਹਿਲਾਵਾਂ ਦਾ ਸਸ਼ਕਤੀਕਰਨ ਆਦਿ ਵਿਸ਼ਿਆਂ ਬਾਰੇ ਕੈਂਪਾਂ ਵਿੱਚ ਪਹੁੰਚੇ ਪ੍ਰਤੀਭਾਗੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਲਾਕ ਦੇ 71 ਗਰਾਮ ਪੰਚਾਇਤਾਂ ਨਾਲ ਸਬੰਧਿਤ ਸਕੂਲ ਅਧਿਆਪਕ, ਆਂਗਣਵਾੜੀ ਵਰਕਰ, ਏ ਐਨ ਐਮ, ਆਸ਼ਾ ਵਰਕਰ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰ, ਬੀਡੀਪੀਓ ਦਫ਼ਤਰ ਦੇ ਪੰਚਾਇਤ ਸਕੱਤਰ, ਮਗਨਰੇਗਾ ਦੇ ਸਟਾਫ ਅਤੇ ਐਸ ਆਰ ਐਲ ਐਮ ਦੇ ਸਟਾਫ ਵੱਲੋਂ ਭਾਗ ਲਿਆ ਜਾ ਰਿਹਾ ਹੈ । ਬੀਡੀਪੀਓ ਗੁਰਦਰਸ਼ਨ ਸਿੰਘ ਵੱਲੋਂ ਟ੍ਰੇਨਿੰਗ ਲੈ ਕੇ ਗਏ ਪ੍ਰਤੀਭਾਗੀਆਂ ਨੂੰ ਪਿੰਡਾਂ ਵਿੱਚ ਸਥਾਈ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਮਹਿਲਾ ਸਭਾ ਅਤੇ ਬਾਲ ਸਭਾ ਕਰਵਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਵਪੱਖੀ ਵਿਕਾਸ ਲਈ ਪਿੰਡਾਂ ਵਿੱਚ ਮਹਿਲਾ ਸਭਾ ਅਤੇ ਬਾਲ ਸਭਾ ਦੇ ਇਜਲਾਸ ਕਰਵਾਉਣੇ ਅਤਿ ਜ਼ਰੂਰੀ ਹਨ । ਇਸ ਮੌਕੇ ਮਾਸਟਰ ਟ੍ਰੇਨਰ ਗੁਰਿੰਦਰ ਕੁਮਾਰ, ਲਖਵਿੰਦਰ ਸਿੰਘ ਮਾਸਟਰ ਟ੍ਰੇਨਰ, ਪੰਚਾਇਤ ਸਕੱਤਰ ਕਰਨੈਲ ਸਿੰਘ, ਸੰਮਤੀ ਪਟਵਾਰੀ ਭੁਪਿੰਦਰ ਸਿੰਘ ਅਤੇ ਕੰਪਿਊਟਰ ਅਪਰੇਟਰ ਈ ਪੰਚਾਇਤ ਭਾਵਨਾ ਮੌਜੂਦ ਸਨ ।