ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਸੀਟਾਂ ’ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣੀ: ਅਬਦੁੱਲਾ
- by Jasbeer Singh
- August 22, 2024
ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਸੀਟਾਂ ’ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣੀ: ਅਬਦੁੱਲਾ ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਦਬੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣ ਗਈ ਹੈ। ਇਹ ਘੋਸ਼ਣਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਬਦੁੱਲਾ ਦੇ ਨਿਵਾਸ ’ਤੇ ਨੈਸ਼ਨਲ ਕਾਨਫਰੰਸ ਲੀਡਰਸ਼ਿਪ ਨਾਲ ਮੁਲਾਕਾਤ ਤੋਂ ਬਾਅਦ ਕੀਤੀ। ਅਬਦੁੱਲਾ ਨੇ ਕਿਹਾ, ‘‘ਗਠਜੋੜ ਲੀਹ ‘ਤੇ ਹੈ ਅਤੇ ਰੱਬ ਨੇ ਚਾਹਿਆ ਤਾਂ ਇਹ ਨਿਰਵਿਘਨ ਚੱਲੇਗਾ। ਅੱਜ ਸ਼ਾਮ ਇਸ ’ਤੇ ਦਸਤਖਤ ਕੀਤੇ ਜਾਣਗੇ।
