post

Jasbeer Singh

(Chief Editor)

National

ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

post-img

ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਪਾਨ ਮਸਾਲਾ ਪੈਕ `ਤੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਛਾਪਣਾ ਲਾਜ਼ਮੀ ਕਰ ਦਿੱਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਅਨੁਸਾਰ ਇਹ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ । ਪਹਿਲਾਂ ਮਿਲੀ ਹੋਈ ਸੀ ਛੋਟੇ ਪੇਕ ਨੂੰ ਛੋਟ ਹੁਣ 10 ਗ੍ਰਾਮ ਜਾਂ ਉਸ ਤੋਂ ਘੱਟ ਭਾਰ ਵਾਲੇ ਛੋਟੇ ਪੈਕ `ਤੇ ਵੀ ਆਰ. ਐੱਸ. ਪੀ. ਅਤੇ ਸਾਰੇ ਲਾਜ਼ਮੀ ਐਲਾਨ ਲਿਖਣੇ ਪੈਣਗੇ । ਪਹਿਲਾਂ ਇਸ ਛੋਟੇ ਪੈਕ ਨੂੰ ਛੋਟ ਮਿਲੀ ਹੋਈ ਸੀ, ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ । ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਖਪਤਕਾਰ ਸੁਰੱਖਿਆ, ਕੀਮਤ `ਚ ਪਾਰਦਰਸਿਤਾ ਅਤੇ ਪਾਨ ਮਸਾਲੇ `ਤੇ ਜੀ. ਐੱਸ. ਟੀ. ਦੀ ਸਹੀ ਵਸੂਲੀ ਯਕੀਨੀ ਬਣਾਏਗਾ।

Related Post

Instagram