ਡਿਊਟੀ ਦੌਰਾਨ ਹੋਈ ਆਈ. ਟੀ. ਬੀ. ਪੀ. ਜਵਾਨ ਦੀ ਮੌਤ ਜਲੰਧਰ, 30 ਅਕਤੂਬਰ 2025 : ਇੰਡੀਅਨ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨ ਦੀ ਡਿਊਟੀ ਕਰਦੇ ਵੇਲੇ ਅਚਾਨਕ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਨੌਜਵਾਨ ਡੇਰਾ ਬਾਬਾ ਨਾਨਕ ਥਾਣੇ ਅਧੀਨ ਆਉ਼ਂੇਦੇ ਪਿੰਡ ਖੋਦੇਬੇਟ ਵਿਖੇ ਤਾਇਨਾਤ ਸੀ। ਜਵਾਨ ਦੀ ਜਿਸ ਵੇਲੇ ਮੌਤ ਹੋਈ ਕਰ ਰਿਹਾ ਸੀ ਪੀ. ਟੀ. ਆਈ. ਟੀ. ਬੀ. ਪੀ. ਦੇ ਜਵਾਨ ਭੁਪਿੰਦਰ ਸਿੰਘ ਜਿਸਦੀ ਅਚਾਨਕ ਹੀ ਮੌਤ ਹੋ ਗਈ ਉਸ ਵੇਲੇ ਪੀ. ਟੀ. ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖੋਦੇਬੇਟ ਦੇ ਕਿਸਾਨ ਆਗੂ ਸਤਬੀਰ ਸਿੰਘ ਨੇ ਦਸਿਆ ਕਿ ਭੁਪਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਜੋ ਕਿ ਕੁਝ ਸਾਲ ਪਹਿਲਾਂ ਇੰਡੀਅਨ ਤਿੱਬਤ ਬਾਰਡਰ ਪੁਲਸ ਵਿਚ ਭਰਤੀ ਹੋਇਆ ਸੀ ।ਉਨ੍ਹਾਂ ਦਸਿਆ ਕਿ ਅੱਜ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਖੋਦੇ ਬੇਟ ਵਿਖੇ ਪਹੁੰਚੇਗੀ ਜਿੱਥੇ ਕਿ ਉਸਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ।
