post

Jasbeer Singh

(Chief Editor)

Latest update

ਆਈਟੀਟੀਐੱਫ ਵਿਸ਼ਵ ਕੱਪ: ਮਨਿਕਾ ਤੇ ਸ੍ਰੀਜਾ ਦੂਜੇ ਗੇੜ ’ਚੋਂ ਬਾਹਰ

post-img

ਭਾਰਤੀ ਟੇਬਲ ਟੈਨਿਸ ਖਿਡਾਰਨਾਂ ਮਨਿਕਾ ਬੱਤਰਾ ਤੇ ਸ੍ਰੀਜਾ ਅਕੁਲਾ ਅੱਜ ਮਕਾਊ ਦੇ ਗਲੈਕਸੀ ਐਰੇਨਾ ’ਚ ਚੱਲ ਰਹੇ ਆਈਟੀਟੀਐੱਫ ਵਿਸ਼ਵ ਕੱਪ ਦੇ ਦੂਜੇ ਦੌਰ ਦੇ ਗਰੁੱਪ ਗੇੜ ’ਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈਆਂ। ਮਨਿਕਾ ਤੇ ਸ੍ਰੀਜਾ ਨੂੰ ਚੀਨੀ ਖਿਡਾਰਨਾਂ ਕ੍ਰਮਵਾਰ ਵਾਂਗ ਮਾਨਯੂ ਤੇ ਮੌਜੂਦਾ ਚੈਂਪੀਅਨ ਚੇਨ ਮੇਂਗ ਹੱਥੋਂ ਹਾਰ ਮਿਲੀ। ਵਿਸ਼ਵ ਦੀ 39ਵੇਂ ਨੰਬਰ ਦੀ ਖਿਡਾਰਨ ਸ੍ਰੀਜਾ ਨੂੰ ਚੌਥੇ ਨੰਬਰ ਦੇ ਖਿਡਾਰਨ ਮੇਂਗ ਤੋਂ 1-3 (4-11 4-11 15-13 2-11) ਨਾਲ ਜਦਕਿ ਮਨਿਕਾ ਨੂੰ ਮਾਨਯੂ ਹੱਥੋਂ 0-4 (6-11 4-11 9-11 4-11) ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਦੋਵਾਂ ਭਾਰਤੀ ਖਿਡਾਰਨਾਂ ਨੇ ਮੰਗਲਵਾਰ ਨੂੰ ਆਪੋ-ਆਪਣੇ ਪਹਿਲੇ ਦੌਰ ਦੇ ਗੁਰੱਪ ਗੇੜ ਮੁਕਾਬਲੇ ਜਿੱਤੇ ਸਨ। ਟੂਰਨਾਮੈਂਟ ’ਚ ਪੁਰਸ਼ ਤੇ ਮਹਿਲਾ ਸਿੰਗਲਜ਼ ਵਰਗ ਦੇ 16-16 ਗਰੁੱਪ ਹਨ।

Related Post