post

Jasbeer Singh

(Chief Editor)

Patiala News

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ

post-img

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆ ਬਚਾ ਸਕਦਾ ਹੈ : ਜਰਨੈਲ ਸਿੰਘ ਕਰਤਾਰਪੁਰ ਬਲਬੇੜਾ,ਡਕਾਲਾ,ਪਟਿਆਲਾ 15 ਅਕਤੂਬਰ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਗੁ:ਕਰਹਾਲੀ ਸਾਹਿਬ ਦੇ ਬਾਹਰ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਵਰਿੰਦਰ ਸਿੰਘ ਤੇ ਗੁਰਜੰਟ ਸਿੰਘ ਨੇ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਰਾਜਵਿੰਦਰ ਸਿੰਘ ਕਰਹਾਲੀ ਸਾਹਿਬ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸ. ਜੀ.ਪੀ.ਸੀ.ਨੇ ਸਿਰਕਤ ਕੀਤੀ।ਖੂਨਦਾਨ ਕੈਂਪ ਵਿੱਚ ਗੁਰਵਿੰਦਰ ਸਿੰਘ,ਵਿਜੇ,ਸਤਪਾਲ ਸਿੰਘ,ਗੁਰਪ੍ਰੀਤ ਸਿੰਘ,ਗੁਰਜੰਟ ਸਿੰਘ,ਰਾਮ ਸਿੰਘ,ਅਵਲਨੂਰ,ਗੁਰਮੀਤ ਸਿੰਘ,ਅਮਰਿੰਦਰ ਸਿੰਘ,ਜਗਜੀਤ ਸਿੰਘ ਅਤੇ ਸੁੱਚਾ ਸਿੰਘ ਸਮੇਤ 26 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸ.ਜੀ.ਪੀ.ਸੀ.ਨੇ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ । ਖੂਨਦਾਨ ਸਭ ਤੋਂ ਉੱਤਮ ਦਾਨ ਹੈ।ਗਰਮੀ ਦੇ ਕਾਰਨ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ,ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਲੱਬ ਦੇ ਮੈਂਬਰਾਂ ਵੱਲੋਂ ਸਮੂਹ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਜਗਰੂਪ ਸਿੰਘ ਪੰਜੋਲਾ,ਹਰਕ੍ਰਿਸ਼ਨ ਸਿੰਘ ਸੁਰਜੀਤ,ਰਾਜਵਿੰਦਰ ਸਿੰਘ,ਲਵਪ੍ਰੀਤ ਸਿੰਘ,ਸਤਨਾਮ ਸਿੰਘ,ਜਸਵਿੰਦਰ ਸਿੰਘ,ਗੁਰਸੇਵਕ ਸਿੰਘ,ਗੁਰਧਿਆਨ ਸਿੰਘ,ਰੋਡਾ,ਗੁਰਪ੍ਰੀਤ ਸਿੰਘ ਹਾਜ਼ਰ ਸੀ ।

Related Post