
ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 7ਵੇਂ ਦਿਨ `ਚ ਦਾਖਲ ਹੋਣ ਤੇ ਡੱਲੇਵਾਲ ਦਾ 7 ਕਿੱਲੋ ਭਾਰ ਘਟਿਆ
- by Jasbeer Singh
- December 2, 2024

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 7ਵੇਂ ਦਿਨ `ਚ ਦਾਖਲ ਹੋਣ ਤੇ ਡੱਲੇਵਾਲ ਦਾ 7 ਕਿੱਲੋ ਭਾਰ ਘਟਿਆ ਪਾਤੜਾਂ : ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ ਲਗਾਏ ਗਏ ਹਨ ਅਤੇ ਕਿਸਾਨਾਂ ਦੇ ਵੱਲੋਂ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਉੱਥੇ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਹੋਏ ਹਨ । ਹੁਣ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੇ ਹੁਣ ਖੁਦ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਲਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸਖਤ ਪਹਿਰੇ ’ਚ ਕਰਵਾਉਣ ਦਾ ਫੈਸਲਾ ਲਿਆ ਹੈ, ਕਿਉਂਕਿ ਬਜ਼ੁਰਗ ਹੋਣ ਕਾਰਨ ਮਰਨ ਵਰਤ ਕਾਰਨ ਭੁੱਖ ਹੜਤਾਲ ਦਾ ਉਨ੍ਹਾਂ ਦੀ ਸਿਹਤ `ਤੇ ਵੀ ਤੇਜ਼ੀ ਨਾਲ ਅਸਰ ਪੈ ਰਿਹਾ ਹੈ । ਵਲੰਟੀਅਰਾਂ ਦੀ ਵੱਡੀ ਫੌਜ ਸਟੇਜ ਦੇ ਨੇੜੇ ਨੇੜੇ ਤਾਇਨਾਤ ਕੀਤੀ ਗਈ। ਖਨੌਰੀ ਬਾਰਡਰ ’ਤੇ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਤਕਰੀਬਨ 70 ਕਿਸਾਨ ਮੋਰਚੇ ਦੇ ਦੋਵੇਂ ਪਾਸੇ ਤਾਇਨਾਤ ਕੀਤੇ ਗਏ ਹਨ। ਡੱਲੇਵਾਲ ਕੋਲ ਕਿਸਾਨ 4-4 ਘੰਟੇ ਦੀ ਸ਼ਿਫਟ ’ਚ ਪਹਿਰਾ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਹੈ ਕਿ ਪ੍ਰਸ਼ਾਸਨ ਇੱਥੋਂ ਚੁੱਕ ਕੇ ਨਾ ਲੈ ਜਾਵੇ। ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ।