post

Jasbeer Singh

(Chief Editor)

Punjab

ਜੇਲ ਮੁਲਾਜਮ ਪਾਸਟਰ ਬਜਿੰਦਰ ਦੀ ਮਦਦ ਮਾਮਲੇ ਵਿਚ ਗ੍ਰਿਫ਼ਤਾਰ

post-img

ਜੇਲ ਮੁਲਾਜਮ ਪਾਸਟਰ ਬਜਿੰਦਰ ਦੀ ਮਦਦ ਮਾਮਲੇ ਵਿਚ ਗ੍ਰਿਫ਼ਤਾਰ ਮਾਨਸਾ, 4 ਫਰਵਰੀ 2026 : ਪੰਜਾਬ ਪੁਲਸ ਦੇ ਇਕ ਮੁਲਾਜਮ ਹੌਲਦਾਰ ਨਿਰਪਾਲ ਸਿੰਘ ਨੂੰ ਬਲਾਤਕਾਰੀ ਪਾਦਰ ਬਜਿੰਦਰ ਸਿੰਘ ਦੀ ਮਦਦ ਕਰਨ ਦੇ ਮਾਮਲੇ ਵਿਚ ਅੱਜ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ। ਕੀ ਮਦਦ ਕੀਤੀ ਸੀ ਹੌਲਦਾਰ ਨੇ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬ ਪੁਲਸ ਦੇ ਜੇਲ ਮੁਲਾਜਮ ਹੌਲਦਾਰ ਨਿਰਪਾਲ ਸਿੰਘ ਨੂੰ ਪਾਦਰੀ ਬਜਿੰਦਰ ਦੀ ਮਦਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਵਲੋਂ ਪਾਦਰੀ ਦਾ ਮੋਬਾਇਲ ਫੋਨ ਜੇਲ ਵਿਚ ਪਹੁੰਚਾਉਣ ਤੇ ਗ੍ਰਿਫ਼ਤਾਰ ਕੀਤਾ ਹੈ ।ਦੱਸਣਯੋਗ ਹੈ ਕਿ 24 ਜੂਨ ਨੂੰ ਮਾਨਸਾ ਜੇਲ ਵਿਚ ਬੰਦ ਬਲਾਤਕਾਰੀ ਬਜਿੰਦਰ ਕੋਲੋਂ ਇਕ ਮੋਬਾਇਲ ਫੋਨ ਤੇ ਨਗਦੀ ਬਰਾਮਦ ਹੋਈ ਸੀ। ਮਾਨਸਾ ਪੁਲਸ ਨੇ ਕੀਤਾ ਹੈ ਬਰਨਾਲਾ ਜੇਲ ਵਿਚ ਤਾਇਨਾਤ ਹੌਲਦਾਰ ਨੂੰ ਗ੍ਰਿਫ਼ਤਾਰ ਪੰਜਾਬ ਪੁਲਸ ਦੇ ਹੌਲਦਾਰ ਨਿਰਪਾਲ ਸਿੰਘ ਜੋ ਕਿ ਅੱਜਕੱਲ੍ਹ ਬਰਨਾਲਾ ਜੇਲ੍ਹ ’ਚ ਤਾਇਨਾਤ ਸੀ ਅਤੇ ਉਸ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪਿਛਲੇ ਸਾਲ 1 ਅਪ੍ਰੈਲ 2025 ਨੂੰ ਪਾਦਰੀ ਨੂੰ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ। ਪਾਦਰੀ ਬਜਿੰਦਰ ਦੇ ਖਿ਼ਲਾਫ਼ 2018 ’ਚ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਥਾਣੇ ’ਚ ਬਲਾਤਕਾਰ, ਕੁੱਟਮਾਰ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

Related Post

Instagram