
ਜੇਲਾਂ ਦੇ ਕਰਮਚਾਰੀਆਂ ਨੂੰ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਦਿੱਤੀ
- by Jasbeer Singh
- June 14, 2025

ਜੇਲਾਂ ਦੇ ਕਰਮਚਾਰੀਆਂ ਨੂੰ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਦਿੱਤੀ ਪਟਿਆਲਾ 14 ਜੂਨ : ਸਰਕਾਰਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਪ੍ਰੇਸ਼ਨ ਸ਼ੀਲਡ ਤਹਿਤ, ਆਉਣ ਵਾਲੀਆਂ ਆਪਦਾਵਾਂ ਅਤੇ ਘਟਨਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਵਾਲੇ ਹਰ ਘਰ ਪਰਿਵਾਰ ਸੰਸਥਾ ਵਿਖੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ, ਵਿਦਿਆਰਥੀਆਂ ਅਧਿਆਪਕਾਂ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ । ਇਸੇ ਸਬੰਧ ਵਿੱਚ ਪੰਜਾਬ ਜੇਲ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਵੱਖ ਵੱਖ ਜੇਲ੍ਹਾਂ ਤੋਂ ਆਏ ਕਰਮਚਾਰੀਆਂ ਨੂੰ ਸ਼੍ਰੀ ਮੁਕੇਸ਼ ਕੁਮਾਰ ਸ਼ਰਮਾ, ਡੀ ਐਸ ਪੀ ਕਮ ਵਾਇਸ ਪ੍ਰਿੰਸੀਪਲ ਵਲੋਂ ਸ੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਰਾਹੀਂ ਟ੍ਰੇਨਿੰਗ ਕਰਵਾਈ। ਉਨ੍ਹਾਂ ਨੇ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਸੀਨੀਅਰ ਸਿਟੀਜਨ ਦੇ ਕਾਰਜ਼ਾਂ ਦੀ ਪ੍ਰਸੰਸਾ ਕਰਦੇ ਹੋਏ ਜੇਲ ਕਰਮਚਾਰੀਆਂ ਨੂੰ ਦਸਿਆ ਕਿ ਕਾਕਾ ਰਾਮ ਵਰਮਾ ਪਿਛਲੇ 45 ਸਾਲਾਂ ਤੋਂ ਇਨ੍ਹਾਂ ਵਿਸ਼ਿਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਟ੍ਰੇਨਿੰਗ ਦੇ ਰਹੇ ਹਨ। ਕਾਕਾ ਰਾਮ ਵਰਮਾ ਨੇ ਕਿਹਾ ਕਿ ਭਵਿੱਖ ਵਿੱਚ, ਵੱਧ ਰਹੀਆਂ ਘਟਨਾਵਾਂ, ਜੰਗਾਂ ਅਤੇ ਆਪਦਾਵਾਂ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਅਜ ਦੁਨੀਆਂ ਵਿੱਚ ਮੈਡੀਕਲ ਖੇਤਰ ਤੋਂ ਵੱਧ ਮਹੱਤਵਪੂਰਨ ਬਣ ਗਈ ਹੈ । ਭਾਰਤ ਸਰਕਾਰ ਦੇ ਅਪ੍ਰੈਸਨ ਸ਼ੀਲਡ ਤਹਿਤ ਹਰੇਕ ਇਨਸਾਨ ਨੂੰ ਅਪਦਾ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਅਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਅਭਿਆਸ ਆਪਣਿਆਂ ਅਤੇ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਜਰੂਰ ਸਿੱਖਣੇ ਚਾਹੀਦੇ ਹਨ। ਹਰੇਕ ਵਿਦਿਆਰਥੀ ਕਰਮਚਾਰੀ ਅਤੇ ਨਾਗਰਿਕ ਨੂੰ ਫਸਟ ਏਡ, ਸੀ ਪੀ ਆਰ, ਹੋਮ ਨਰਸਿੰਗ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ । ਸੀ ਡੀ ਆਈ ਇਕਬਾਲ ਸਿੰਘ, ਟ੍ਰੇਨਰ ਹਰਮਿੰਦਰ ਅਤੇ ਦੂਜੇ ਸਟਾਫ ਮੈਂਬਰਾਂ ਤੋਂ ਇਲਾਵਾ, ਜੇਲ ਕਰਮਚਾਰੀਆਂ ਨੇ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ। ਕਿਉਂਕਿ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ, ਕੈਦੀਆਂ, ਸਟਾਫ਼ ਅਤੇ ਪਰਿਵਾਰਕ ਮੈਬਰਾਂ ਦੀਆਂ ਜਾਨਾਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.