
ਜਾਖੜ ਨੇ ਨਾ ਤਾਂ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਪਾਰਟੀ ਨੂੰ ਉਨ੍ਹਾਂ ਦਾ ਅਸਤੀਫਾ ਮਿਲਿਆ ਹੈ : ਵਿਜੈ ਰੁਪਾਨੀ
- by Jasbeer Singh
- September 30, 2024

ਜਾਖੜ ਨੇ ਨਾ ਤਾਂ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਪਾਰਟੀ ਨੂੰ ਉਨ੍ਹਾਂ ਦਾ ਅਸਤੀਫਾ ਮਿਲਿਆ ਹੈ : ਵਿਜੈ ਰੁਪਾਨੀ ਚੰਡੀਗੜ੍ਹ : ਜਾਖੜ ਨੇ ਨਾ ਤਾਂ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਪਾਰਟੀ ਨੂੰ ਉਨ੍ਹਾਂ ਦਾ ਅਸਤੀਫਾ ਮਿਲਿਆ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਆਪਣੇ ਨਿੱਜੀ ਕੰਮਾਂ ਕਾਰਨ ਦਿੱਲੀ ਵਿੱਚ ਮੌਜੂਦ ਹਨ। ਉਨਾਂ ਕਿਹਾ ਕਿ ਜਾਖੜ ਪਾਰਟੀ ਦੇ ਮੁਖੀ ਹਨ, ਉਹ ਭਾਜਪਾ ਦੀਆਂ ਆਉਣ ਵਾਲੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਅਤੇ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਅੱਜ ਪੰਜਾਬ ਭਾਜਪਾ ਦੇ ਅਹੁਦੇਦਾਰ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕਰ ਦਿੱਤਾ ਕਿ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਸਿਰਫ ਅਫਵਾਹ ਸਨ ਜਿਨਾਂ ਵਿੱਚ ਕੋਈ ਸੱਚਾਈ ਨਹੀਂ ਪਰ ਦੂਜੇ ਪਾਸੇ ਅੱਜ ਦੀਆਂ ਮੀਟਿੰਗ ਵਿੱਚ ਵੀ ਸੁਨੀਲ ਜਾਖੜ ਸ਼ਾਮਿਲ ਨਹੀਂ ਹੋਏ ਜਿਸ ਬਾਰੇ ਪੁੱਛੇ ਜਾਣ ਤੇ ਰੂਪਾਨੀ ਨੇ ਕਿਹਾ ਕਿ ਉਹ ਅਜੇ ਆਪਣੇ ਨਿੱਜੀ ਕੰਮ ਚ ਰੁਝੇ ਰੁਝੇ ਹੋਏ ਹਨ ਪਰ ਅਗਲੀਆਂ ਮੀਟਿੰਗਾਂ ਵਿੱਚ ਉਹ ਜਰੂਰ ਸ਼ਾਮਿਲ ਹੋਣਗੇ ।