ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ
- by Jasbeer Singh
- December 1, 2025
ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ ਚੰਡੀਗੜ੍ਹ, 1 ਦਸੰਬਰ 2025 : ਦਿੱਲੀ ਬੰਬ ਧਮਾਕੇ ਮਾਮਲੇ ਵਿਚ ਹਰਿਆਣਾ ਪੁਲਸ ਨੇ ਹਾਲ ਹੀ ਵਿਚ (ਨਵੰਬਰ 2025 ਦੇ ਅਖ਼ੀਰ ਵਿੱਚ) ਅਜੈ ਅਰੋੜਾ ਨੂੰ ਜਲੰਧਰ ਤੋਂ ਅਤੇ ਵਕੀਲ ਰਿਜ਼ਵਾਨ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀਆਂ ਹਾਲ ਹੀ ਵਿਚ ਦਿੱਲੀ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਦੀ ਜਾਂਚ ਦਾ ਹਿੱਸਾ ਹਨ। ਅਜੈ ਅਰੋੜਾ `ਤੇ ਕਥਿਤ ਤੌਰ `ਤੇ ਧਮਾਕੇ ਵਿਚ ਵਰਤੇ ਗਏ ਵਾਹਨ ਨਾਲ ਜੁੜੇ ਹੋਣ ਦਾ ਸ਼ੱਕ ਹੈ, ਜਦਕਿ ਵਕੀਲ ਰਿਜ਼ਵਾਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਨ. ਆਈ. ਏ. ਕਰ ਚੁੱਕੀ ਹੈ ਹੁਣ ਤੱਕ 7 ਨੂੰ ਗ੍ਰਿਫ਼ਤਾਰ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤਕ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਵਿਚ ਇੱਕ ਮਹਿਲਾ ਡਾਕਟਰ ਸ਼ਾਹੀਨ ਵੀ ਸ਼ਾਮਲ ਹੈ।ਜਿ਼ਕਰਯੋਗ ਹੈ ਕਿ ਇਹ ਮਾਮਲਾ "ਵ੍ਹਾਈਟ-ਕਾਲਰ ਅਤਿਵਾਦੀ ਮਾਡਿਊਲ" ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਥਿਤ ਤੌਰ `ਤੇ ਉੱਚ-ਸਿੱਖਿਅਤ ਵਿਅਕਤੀ ਸ਼ਾਮਲ ਹਨ ਜੋ ਪਾਕਿਸਤਾਨ-ਅਧਾਰਤ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਸੰਪਰਕ ਵਿਚ ਸਨ।
