post

Jasbeer Singh

(Chief Editor)

Punjab

10.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਵਿਸ ਰੋਡ ਦੇ ਕੰਮ ਦੀ ਸ਼ੁਰੂਆਤ

post-img

10.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਵਿਸ ਰੋਡ ਦੇ ਕੰਮ ਦੀ ਸ਼ੁਰੂਆਤ -ਕਰੀਬ 14 ਕਿਲੋਮੀਟਰ ਲੰਬੀ ਸੜਕ ਨਾਲ ਧੂਰੀ ਦੀ ਟ੍ਰੈਫਿਕ ਸਮੱਸਿਆ ਦਾ ਹੋਵੇਗਾ ਪੱਕਾ ਹੱਲ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਡਾ. ਅਨਵਰ ਭਸੌੜ ਨੇ ਕਰਵਾਈ ਕੰਮ ਦੀ ਸ਼ੁਰੂਆਤ ਧੂਰੀ, 23 ਫਰਵਰੀ 2026 : ਧੂਰੀ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਅੱਜ ਸ਼ਹਿਰ ਵਿੱਚ ਕਵਰ ਕੀਤੇ ਗਏ ਸੂਏ ਦੇ ਦੋਨੋਂ ਪਾਸੇ ਕਰੀਬ 10.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਵਿਸ ਰੋਡ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਡਾ. ਅਨਵਰ ਭਸੌੜ ਵੱਲੋਂ ਕਰਵਾਈ ਗਈ । ਇਹ ਪ੍ਰੋਜੈਕਟ ਨਗਰ ਕੌਂਸਲ ਧੂਰੀ ਦੀ ਹੱਦ ਅੰਦਰ ਸਵਾ 14 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ, ਜਿਸ ਤਹਿਤ ਧੂਰਾ ਪਿੰਡ ਐਮ.ਸੀ ਲਿਮਿਟ ਤੋਂ ਬਾਗੜੀਆਂ ਟੀ-ਪੁਆਇੰਟ ਤੱਕ, ਜਗਤਪੁਰਾ ਤੋਂ ਬਰੜਵਾਲ ਸੜਕ ਅਤੇ ਮਨਸਾ ਦੇਵੀ ਮੰਦਰ ਰੋਡ, ਸੰਗਰੂਰ ਬਾਈਪਾਸ ਤੋਂ ਕਕੜਵਾਲ ਪੁੱਲ ਤੱਕ ਅਤੇ ਵਾਲੀਆ ਸਟੂਡੀਓ ਤੋਂ ਟਰੱਕ ਯੂਨੀਅਨ ਤੱਕ ਸਰਵਿਸ ਰੋਡ ਤਿਆਰ ਕੀਤੀ ਜਾਵੇਗੀ । ਪ੍ਰੋਜੈਕਟ ਤਹਿਤ ਇੱਕ ਪਾਸੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ ਜਦਕਿ ਦੂਜੇ ਪਾਸੇ ਲੁੱਕ ਵਾਲੀ ਪੱਕੀ ਸੜਕ ਬਣਾਈ ਜਾਵੇਗੀ, ਜਿਸ ਨਾਲ ਆਵਾਜਾਈ ਸੁਚਾਰੂ ਹੋਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ । ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਹ ਸਰਵਿਸ ਰੋਡ ਧੂਰੀ ਸ਼ਹਿਰ ਲਈ ਮੀਲ ਪੱਥਰ ਸਾਬਤ ਹੋਵੇਗੀ । ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਇਸ ਪ੍ਰੋਜੈਕਟ ਨਾਲ ਸੰਭਵ ਹੋਵੇਗਾ ਅਤੇ ਸ਼ਹਿਰ ਦੇ ਵਪਾਰੀਆਂ, ਰਹਿਣ ਵਾਲਿਆਂ ਅਤੇ ਰੋਜ਼ਾਨਾ ਆਉਣ-ਜਾਣ ਕਰਨ ਵਾਲਿਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਡਾਇਰੈਕਟਰ ਸਮਾਲ ਇੰਡਸਟਰੀਜ਼ ਪੰਜਾਬ ਅਨਿਲ ਮਿੱਤਲ, ਨਰੇਸ਼ ਸਿੰਗਲਾ, ਸਤਿੰਦਰ ਸਿੰਘ ਚੱਠਾ, ਐੱਮ.ਸੀ. ਬਲਵਿੰਦਰ ਸਿੰਘ, ਐੱਮ.ਸੀ. ਪੁਸ਼ਪਿੰਦਰ ਸ਼ਰਮਾ, ਐੱਮ.ਸੀ. ਮਨੀ, ਸੁਖਪਾਲ ਸਿੰਘ, ਰਮਨਦੀਪ ਸਿੰਘ, ਐਡਵੋਕੇਟ ਹੈਪੀ ਗਰਗ, ਸੁਖਪਾਲ ਸਿੰਘ ਪਾਲਾ, ਵੀਰਭਾਨ ਸਮੇਤ ਇਲਾਕਾ ਵਾਸੀ ਹਾਜ਼ਰ ਸਨ । ਸ਼ਹਿਰ ਵਾਸੀਆਂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਸ ਨਾਲ ਧੂਰੀ ਦੇ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ ਅਤੇ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ ।

Related Post

Instagram