
ਐੱਸ. ਡੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨ ਔਸ਼ਧੀ ਬਾਲ ਮਿੱਤਰ ਭਾਗੀਦਾਰੀ ਦਿਵਸ ਮਨਾਇਆ ਗਿਆ
- by Jasbeer Singh
- March 3, 2025

ਐੱਸ. ਡੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨ ਔਸ਼ਧੀ ਬਾਲ ਮਿੱਤਰ ਭਾਗੀਦਾਰੀ ਦਿਵਸ ਮਨਾਇਆ ਗਿਆ ਜੈਨਰਿਕ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਹੋ ਰਿਹੈ ਪ੍ਰਧਾਨ ਮੰਤਰੀ ਜਨ ਔਸ਼ਧੀ ਪ੍ਰੋਜੈਕਟ ਸਮਾਗਮਾਂ ਦਾ ਆਯੋਜਨ ਪਟਿਆਲਾ:- ਪਟਿਆਲਾ ਜ਼ਿਲ੍ਹੇ ਦੇ 100 ਸਾਲ ਪੁਰਾਣੇ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਮੰਤਰੀ ਜਨ ਔਸ਼ਧੀ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਸਮਾਗਮਾਂ ਤਹਿਤ ਜਨ ਔਸ਼ਧੀ ਬਾਲ ਮਿੱਤਰ ਭਾਗੀਦਾਰੀ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਅਨਿਲ ਗੁਪਤਾ ਨੇ ਕੀਤੀ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀ ਅਰਾਫਾਤ ਅਲੀ, ਨੋਡਲ ਅਫਸਰ ਪੰਜਾਬ ਅਤੇ ਚੰਡੀਗੜ੍ਹ ਪੀ. ਐਮ. ਬੀ. ਆਈ. ਨੇ ਨਿਭਾਈ। ਸਕੂਲ ਦੀ ਮਾਤ- ਸੰਸਥਾ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ ਅਤੇ ਸੀਨੀਅਰ ਉਪ-ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮਹਾਮੰਤਰੀ ਸ਼੍ਰੀ ਅਨਿਲ ਗੁਪਤ ਨੇ ਦੇਸ਼ਵਾਸੀਆਂ ਦੇ ਜੀਵਨ ਵਿੱਚ ਚੰਗੀ ਸਿਹਤ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਪੀ. ਐੱਮ. ਜਨ ਔਸ਼ਧੀ ਯੋਜਨਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ । ਇਸ ਪ੍ਰੋਜੈਕਟ ਦੇ ਨੋਡਲ ਅਧਿਕਾਰੀ ਸ਼੍ਰੀ ਅਰਾਫਤ ਅਲੀ ਨੇ ਕਿਹਾ ਕਿ ਪੀ. ਐਮ. ਭਾਰਤੀ ਜਨ ਔਸ਼ਧੀ ਯੋਜਨਾ ਦੇ ਉਤਪਾਦ ਸਮੂਹ ਵਿੱਚ ਕੁਲ 2047 ਦਵਾਇਆਂ ਅਤੇ 300 ਸਰਜੀਕਲ ਉਪਕਰਣ ਸ਼ਾਮਲ ਹਨ, ਜੋ ਕਿ ਬ੍ਰਾਂਡਡ ਦਵਾਈਆਂ ਅਤੇ ਉਪਕਰਣਾਂ ਦੀ ਤੁਲਨਾ ਵਿੱਚ ਰਿਟੇਲ ਦੀਆਂ ਦੁਕਾਨਾਂ ਵਿੱਚ 50 ਤੋਂ 80 ਪ੍ਰਤੀਸ਼ਤ ਤੱਕ ਸਸਤੀ ਕੀਮਤਾਂ ਵਿੱਚ ਵੇਚੇ ਜਾਂਦੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਸਮੂਚੇ ਦੇਸ਼ ਦੇ ਕਰੋੜਾਂ ਭਾਰਤੀ ਲੋਕਾਂ ਵਿਚ ਸਸਤੀ ਅਤੇ ਬਿਹਤਰੀਨ ਕੁਆਲਿਟੀ ਦੀ ਜੈਨੇਰਿਕ ਦਵਾਈਆਂ ਦੇ ਪ੍ਰਯੋਗ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਦੁਆਰਾ ਦੇਸ਼ਵਾਸੀਆਂ ਦੀ ਚੰਗੀ ਸਿਹਤ ਲਈ ਸਸਤੀ ਦਵਾਇਆਂ ਉਪਲਬਧ ਕਰਵਾਏ ਜਾਣ ਦੀ ਵਿਵਸਥਾ ਦੀ ਜਾਣਕਾਰੀ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ । ਇਸ ਮੌਕੇ 'ਤੇ ਪ੍ਰੋਗਰਾਮ ਦੇ ਈਵੈਂਟ ਕੋਆਰਡੀਨੇਟਰ ਅਨਿਲ ਕੁਮਾਰ ਭਾਰਤੀ ਅਤੇ ਲਾਈਬ੍ਰੇਈਅਨ ਮੀਨਾਕਸ਼ੀ ਨੇ ਵੀ ਪੀ. ਐੱਮ. ਜਨ ਔਸਧੀ ਯੋਜਨਾ ਦੇ ਮਹੱਤਵ 'ਤੇ ਪ੍ਰਕਾਸ਼ ਪਾਉਦੇ ਹੋਏ ਕਿਹਾ ਕਿ ਸਾਰੇ ਦੇਸ਼ਵਾਸੀਆਂ ਨੂੰ ਜਨ ਔਸਧੀ ਕੇਂਦਰਾਂ ਦੀ ਸਸਤੀ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਕੂਲ ਦੇ ਮੈਨੇਜਰ ਸ਼੍ਰੀ ਐਨ. ਕੇ. ਜੈਨ ਅਤੇ ਪ੍ਰਿੰਸੀਪਲ ਸ਼੍ਰੀ ਰਿਪੁਦਮਨ ਸਿੰਘ ਨੇ ਮੌਕੇ 'ਤੇ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਲ ਅਤੇ ਨੌਜਵਾਨ ਇਸ ਮਿਸ਼ਨ ਦੇ ਬ੍ਰਾਂਡ ਏਂਬੈਸਡਰ ਦੇ ਰੂਪ ਵਿੱਚ ਭੂਮਿਕਾ ਨਿਭਾ ਸਕਦੇ ਹਨ । ਉਹ ਆਪਣੇ ਘਰ, ਪਰਿਵਾਰ, ਆਸ-ਪੜੋਸ ਅਤੇ ਰਿਸ਼ਤੇਦਾਰਾਂ ਨੂੰ ਜਨ ਔਸ਼ਧੀ ਯੋਜਨਾ ਬਾਰੇ ਜਾਣਕਾਰੀ ਦੇ ਕੇ ਸਾਰੇ ਦੇਸ਼ ਅਤੇ ਸਮਾਜ ਦੀ ਸੇਵਾ ਕਰਕੇ ਆਪਣਾ ਵਧੀਆ ਕਿਰਦਾਰ ਨਿਭਾ ਸਕਦੇ ਹਨ । ਪ੍ਰੋਗਰਾਮ ਦੇ ਅੰਤ ਵਿੱਚ ਪੀ. ਐਮ. ਬੀ. ਆਈ. ਦੇ ਨੋਡਲ ਅਫਸਰ ਸ੍ਰੀ ਅਰਾਫਾਤ ਅਲੀ ਨੇ ਸਕੂਲ ਦੇ ਪਿ੍ੰਸੀਪਲ ਰਿਪੁਦਮਨ ਸਿੰਘ, ਵਾਈਸ ਪਿ੍ੰਸੀਪਲ ਦਿਨੇਸ਼ ਸ਼ਰਮਾ, ਐੱਸ. ਐੱਸ. ਮਾਸਟਰ ਰਮਨ ਕੁਮਾਰ ਅਤੇ ਮੰਚ ਸੰਚਾਲਕ ਅਨਿਲ ਕੁਮਾਰ ਭਾਰਤੀ ਨੂੰ ਸਨਮਾਨ ਚਿੰਨ੍ਹ ਵੰਡੇ । ਮੌਕੇ 'ਤੇ ਮੌਜੂਦ ਸਾਰੇ ਵਿਦਿਆਰਥੀਆਂ ਨੂੰ ਟੀਸ਼ਰਟਾਂ ਦੇ ਨਾਲ-ਨਾਲ ਸਟੇਸ਼ਨਰੀ ਦਾ ਸਮਾਨ ਤੇ ਖੇਡਣ ਲਈ ਗੇਂਦਾ ਵੀ ਵੰਡੀਆਂ ਗਈਆਂ । ਨੌਵੀਂ ਤੋਂ ਗਿਆਰਵੀਂ ਜਮਾਤ ਦੀ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਵੀ ਵੰਡੇ ਗਏ ।