
ਜਨਹਿੱਤ ਸੰਮਤੀ ਵਲੋਂ ਬੱਚਿਆਂ ਨੂੰ ਸਵੈ ਰੋਜਗਾਰ ਦੀ ਸਿਖਲਾਈ ਦਿੱਤੀ ਗਈ
- by Jasbeer Singh
- May 3, 2025

ਜਨਹਿੱਤ ਸੰਮਤੀ ਵਲੋਂ ਬੱਚਿਆਂ ਨੂੰ ਸਵੈ ਰੋਜਗਾਰ ਦੀ ਸਿਖਲਾਈ ਦਿੱਤੀ ਗਈ ਪਟਿਆਲਾ, 3 ਮਈ : ਪਟਿਆਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿਤ ਸਮਿਤੀ ਵੱਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਦੀ ਸਰਪ੍ਰਸਤੀ ਹੇਠ ਪ੍ਰਭਾਤ ਪ੍ਰਵਾਨਾ ਹਾਲ ਵਿਖੇ ਇਕ ਸਵੈ ਰੋਜਗਾਰ ਸਿਖਲਾਈ ਸੈਮੀਨਾਰ ਲਗਾਇਆ ਗਿਆ l ਇਸ ਸੈਮੀਨਾਰ ਵਿੱਚ 70 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਥਾਪਰ ਕਾਲਜ ਦੇ ਬੱਚਿਆਂ ਵਲੋਂ ਅਪਣਾ ਰੋਜਗਾਰ ਸ਼ੁਰੂ ਕਰਨ ਲਈ ਅਹਿਮ ਜਾਣਕਾਰੀ ਦਿੱਤੀ ਗਈ ਇਸ ਮੌਕੇ ਪ੍ਰਧਾਨ ਐਸ ਕੇ ਗੋਤਮ ਆਏ ਹੋਏ ਸਾਰੇ ਬੱਚਿਆਂ ਦਾ ਵੈਲਕਮ ਕੀਤਾ ਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਸਵੈ ਰੋਜਗਾਰ ਬਹੁਤ ਜਰੂਰੀ ਹੈ l ਜਿਸ ਵਿਚ ਵਿਸ਼ੇਸ਼ ਤੌਰ ਤੇ ਸਮਾਜ ਸੇਵਿਕਾ ਮੈਡਮ ਸਤਇੰਦਰਪਾਲ ਕੋਰ ਵਾਲੀਆ, ਮਾਣਿਕ ਸਿੰਗਲਾ, ਪ੍ਰੀਤ ਮੋਹਨ ਸਿੰਘ, ਸਤੀਸ਼ ਜੋਸ਼ੀ ਨੇ ਸ਼ਿਰਕਤ ਕੀਤੀ l ਇਸ ਮੌਕੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇ ਵਿਚ ਸੰਸਥਾ ਵਲੋਂ ਅਜਿਹੇ ਸੈਮੀਨਾਰ ਲਗਾਏ ਜਾਂਦੇ ਰਹਿਣਗੇ ਤਾ ਜੋ ਨੌਜਵਾਨ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਰਹੇ ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦ ਲੋਕਾਂ ਲਈ ਸਮੇਂ ਸਮੇਂ ਸਿਰ ਮੈਡੀਕਲ ਕੈਂਪ, ਖੂਨਦਾਨ ਕੈਪਾ ਦਾ ਆਯੋਜਨ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ, ਪਟਿਆਲਾ ਜ਼ਿਲ੍ਹੇ ਵਿੱਚ ਲੋੜਵੰਦਾਂ ਦੀ ਮਦਦ ਲਈ ਵੀਲਚੇਅਰ, ਟਰਾਈਸਾਈਕਲ, ਲੋੜਵੰਦ ਵਿਦਿਆਰਥੀਆਂ ਦੀ ਮਦਦ, ਲੋੜਵੰਦ ਲੜਕੀਆਂ ਦੇ ਵਿਆਹਾਂ ਵਿਚ ਮਦਦ, ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੰਬਲ, ਸਟੇਚਰ, ਦੀਵਾਈਆ, ਵੀਲਚੇਅਰ, ਅਤੇ ਹੋਰ ਹਰ ਸੰਭਵ ਮਦਦ ਕੀਤੀ ਜਾਂਦੀ ਹੈ ।