
ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਨੂੰ ਸਰਟੀਫੀਕੇਟ ਆਫ ਐਮੀਨੈਸ ਨਾਲ ਕੀਤਾ ਗਿਆ ਸਨਮਾਨਿਤ
- by Jasbeer Singh
- May 17, 2025

ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਜਸਵੀਰ ਸਿੰਘ ਛਿੰਦਾਂ ਨੂੰ ਸਰਟੀਫੀਕੇਟ ਆਫ ਐਮੀਨੈਸ ਨਾਲ ਕੀਤਾ ਗਿਆ ਸਨਮਾਨਿਤ ਨਾਭਾ 17 ਮਈ : ਬੀਤੀ ਦਿਨੀ ਅਲਮਾਟੀ ਕਜ਼ਾਕਿਸਤਾਨ ਵਿਖੇ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵੱਲੋਂ ਡਬਲ ਐਵਾਰਡ ਸਮਾਗਮ ਸੰਤੋਸ਼ ਸ਼ੁਕਲਾ ਪ੍ਰਧਾਨ ਅਤੇ ਸੀ ਈ ਉ ਵਰਲਡ ਬੁੱਕ ਆਫ ਰਿਕਾਰਡ ਲੰਡਨ ਦੀ ਅਗਵਾਈ ਵਿੱਚ ਡਬਲ ਟ੍ਰੀ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਤਕਰੀਬਨ 15 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਅਲਮਾ ਕਿਡਸ ਇੰਟਰਨੈਸ਼ਨਲ ਸਕੂਲ ਨਾਭਾ ਦੇ ਡਾਇਰੈਕਟਰ ਜਸਵੀਰ ਸਿੰਘ ਛਿੰਦਾਂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਕੂਲੀ ਬੱਚਿਆਂ ਅਤੇ ਡਾਂਸ ਗਰੁੱਪ ਵੱਲੋਂ ਕਜ਼ਾਕਿਸਤਾਨ ਦੇ ਕਲਚਰ ਬਾਰੇ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਛਿੰਦਾਂ ਡਾਇਰੈਕਟਰ ਅਲਮਾ ਕਿਡਜ਼ ਨਾਭਾ ਨੂੰ ਵਿਦਿਅਕ ਖੇਤਰ ਵਿੱਚ ਉੱਤਮਤਾ ਪ੍ਰਤੀ ਸ਼ਾਨਦਾਰ ਸਮਰਪਣ ਨਵੀਨਤਾ ਅਤੇ ਜੀਵਨ ਭਰ ਵਚਨਬੱਧਤਾ ਲਈ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੁਆਰਾ "ਸਰਟੀਫਿਕੇਟ ਆਫ਼ ਐਮੀਨੈਂਸ" ਨਾਲ ਸਨਮਾਨਿਤ ਕੀਤਾ ਗਿਆ। ਇਹ ਸਰਟੀਫਿਕੇਟ ਡੌਰੇਨ ਸਾਗਿੰਗਲੀਏਵ, ਵਿਗਿਆਨਕ ਵਿਧੀਗਤ ਕੇਂਦਰ ਅਲਮਾਟੀ ਦੇ ਡਾਇਰੈਕਟਰ, ਇਸ਼ਾਂਗਲੀਏਵਾ, ਆਈਗੁਲਵੱਡੀ ਮਕਸੋਤੋਵਨਾ ਅਤੇ ਕੋਰੀਨਾ ਸੁਜਦੀਆ ਦੁਆਰਾ ਸੰਤੋਸ਼ ਸ਼ੁਕਲਾ, ਪ੍ਰਧਾਨ ਅਤੇ ਸੀਈਓ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਅਤੇ ਡਾ. ਸੁਚਿਤਾ ਸ਼ੁਕਲਾ ਜੀ, ਡਾਇਰੈਕਟਰ ਅਲਮਾ ਫਾਊਂਡੇਸ਼ਨ ਦੀ ਮੌਜੂਦਗੀ ਵਿੱਚ ਸਨਮਾਨ ਦਿੱਤਾ ਗਿਆ ਅਤੇ ਦੇਣ ਦੇ ਲਈ ਜਸਵੀਰ ਸਿੰਘ ਛਿੰਦਾਂ ਵੱਲੋਂ ਸੰਤੋਸ ਸ਼ੁਕਲਾ ਅਤੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜਤਿੰਦਰ ਮਤਲਾਨੀ ਦੁਬਈ, ਰਜੇਸ਼ ਸ਼ੁਕਲਾ, ਡਾ ਗੌਰਵ ਸ਼ਰਮਾ, ਡਾ ਰਾਜੀਵ ਸਿਰਵਾਸਤਵ, ਡਾ ਤਿਥੀ ਭੱਲਾ, ਅਪੂਰਬਾ ਮੈਨਨ, ਪ੍ਰਥਮ ਭੱਲਾ, ਵਿਵੇਕ ਜੈਨ ਅਤੇ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧੀ ਮੋਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.