
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾਂ ਸਫ਼ਰ-ਏ-ਫ਼ਖ਼ਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੇ ਸਭਾ ਭਵਨ ਵਿਖੇ
- by Jasbeer Singh
- May 17, 2025

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾਂ ਸਫ਼ਰ-ਏ-ਫ਼ਖ਼ਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੇ ਸਭਾ ਭਵਨ ਵਿਖੇ 'ਲੇਖਕਾਂ ਨਾਲ ਗੁਫ਼ਤਗੂ' ਪ੍ਰੋਗਰਾਮ ਆਯੋਜਿਤ ਪਟਿਆਲਾ, 17 ਮਈ : ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾਂ ਸਫ਼ਰ-ਏ-ਫ਼ਖ਼ਰ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਦੇ ਸਭਾ ਭਵਨ ਵਿਖੇ 'ਲੇਖਕਾਂ ਨਾਲ ਗੁਫ਼ਤਗੂ' ਪ੍ਰੋਗਰਾਮ ਦੌਰਾਨ ਨੀਲ ਗਗਨ ਪੁਰੀ ਦੀ ਪੁਸਤਕ 'ਦ ਪਟਿਆਲਾ ਕੁਆਰਟੈਟ ਐਂਡ ਦੀ ਰੀਮੈਂਬਰ ਟੂ ਫਾਰਗੈਟ' ਅਤੇ ਸੰਤੋਖ ਕੇ ਸਿੰਘ ਦੀ ਪੁਸਤਕ ਰੀਮੈਂਬਰਿੰਗ ਇੰਡੀਆਸ ਵਿਲੇਜਸ ਐਂਡ ਦ ਡੇਰਾਜ਼: ਕਲਚਰ, ਡਾਈਵਰਸਿਟੀ ਐਂਡ ਪੋਲੀਟਿਕਸ ਤੇ ਢੁਕਵੀਂ ਚਰਚਾ ਕੀਤੀ ਗਈ । ਡਾ. ਮੁਹੰਮਦ ਸੁਹੇਲ ਢਿੱਲੋਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਪੁਸਤਕਾਂ ਦੇ ਵਿਸ਼ਿਆਂ ਬਾਰੇ ਕਾਵਿਕ ਪ੍ਰਤੀਕਿਰਿਆ ਦਿੱਤੀ । ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਡਮ ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਅਤੇ ਕਾਲਜ ਕੌਂਸਲ ਮੈਂਬਰ ਸਾਹਿਬਾਨ ਨੇ ਆਏ ਮਹਿਮਾਨ ਲੇਖਕਾਂ ਨੂੰ ਸਨਮਾਨ ਚਿੰਨ੍ਹ ਦਿੰਦਿਆਂ ਨਿੱਘਾ ਸਵਾਗਤ ਕੀਤਾ। ਡਾ. ਨੀਲ ਗਗਨ ਪੁਰੀ ਦੀ ਪੁਸਤਕ ਪਟਿਆਲਾ ਸ਼ਹਿਰ ਦੇ ਹਵਾਲੇ ਨਾਲ ਪੰਜਾਬ ਦੇ ਸ਼ਹਿਰਾਂ ਅਤੇ ਸ਼ਹਿਰੀ ਜੀਵਨ ਬਾਰੇ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਡਾ. ਸੰਤੋਖ ਕੇ ਸਿੰਘ ਦੀ ਪੁਸਤਕ ਹਿੰਦੋਸਤਾਨ ਦੇ ਡੇਰਿਆਂ ਦੇ ਹਵਾਲੇ ਨਾਲ ਸੱਭਿਆਚਾਰ, ਵਿਭਿੰਨਤਾ ਅਤੇ ਰਾਜਨੀਤੀ ਕੇਂਦਰ ਵਿਚ ਰੱਖਦੀ ਹੈ। ਦੋਵੇਂ ਹੀ ਲੇਖਕਾਂ ਨੇ ਆਪਣੀਆਂ ਆਪਣੀਆਂ ਪੁਸਤਕਾਂ ਦੇ ਹੋਂਦ ਵਿਚ ਆਉਣ ਅਤੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਭਾਰਤ ਅਤੇ ਪੰਜਾਬ ਦੇ ਡੇਰਿਆਂ ਦੇ ਹਵਾਲੇ ਨਾਲ ਜਾਤੀਗਤ ਪ੍ਰਣਾਲੀ ਅਤੇ ਹਾਸ਼ੀਆਗਤ ਸਮੂਹਾਂ ਬਾਰੇ ਢੁਕਵੀਂ ਚਰਚਾ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਅੰਗਰੇਜ਼ੀ ਵਿਭਾਗ ਦੇ ਮੁਖੀ ਮੈਡਮ ਡਾ. ਲਵਨੀਨ ਪਰਮਾਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰਜ, ਨੇੜਲੇ ਕਾਲਜਾਂ ਦੇ ਵਿਦਿਆਰਥੀ ਅਤੇ ਪ੍ਰੋਫੈਸਰ, ਸਾਬਕਾ ਵਿਦਿਆਰਥੀ, ਕਾਲਜ ਫੈਕਲਟੀ ਅਤੇ ਵਿਦਿਆਰਥੀ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ ।