ਜਸਵਿੰਦਰ ਕੌਰ ਬਾਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੀ ਮਹਿਲਾ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ
- by Jasbeer Singh
- May 2, 2025
ਜਸਵਿੰਦਰ ਕੌਰ ਬਾਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੀ ਮਹਿਲਾ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਕੀਤੀ ਜਾਵੇਗੀ ਬੁਲੰਦ- ਜਸਵਿੰਦਰ ਕੌਰ ਬਾਠ ਨਾਭਾ 2 ਮਈ : ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜਸਵਿੰਦਰ ਕੌਰ ਬਾਠ ਨੂੰ ਆਪਣੀ ਮਹਿਲਾ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਹ ਐਲਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਅਤੇ ਚੇਅਰਮੈਨ ਹਰਚੰਦ ਸਿੰਘ ਵੱਲੋਂ ਕੀਤਾ ਗਿਆ ਹੈ । ਇਸ ਮੌਕੇ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਉਸਨੇ ਆਪਣੇ ਪਤੀ ਅਤੇ ਪੁੱਤ ਨਾਲ ਹੋਈ ਮਾਰਕੁੱਟ ਸਬੰਧੀ ਇਨਸਾਫ ਲੈਣ ਲਈ ਲੰਬੀ ਲੜਾਈ ਲੜੀ ਹੈ, ਜੋ ਕਿ ਇਨਸਾਫ ਮਿਲਣ ਤੱਕ ਜਾਰੀ ਰਹੇਗੀ । ਉਹਨਾਂ ਕਿਹਾ ਕਿ ਉਹ ਆਪਣੇ ਪਤੀ ਨੂੰ ਇਨਸਾਫ ਦਵਾਉਣ ਤੱਕ ਚੁੱਪ ਕਰਕੇ ਨਹੀਂ ਬੈਠੇਗੀ । ਇਸ ਦੇ ਨਾਲ ਹੀ ਜਸਵਿੰਦਰ ਕੌਰ ਬਾਠ ਨੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਅਤੇ ਹੋਰ ਪੰਜਾਬ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਔਰਤਾਂ ਦੇ ਹੱਕਾਂ ਲਈ ਲੜਾਈ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਔਰਤਾਂ ਨੂੰ ਚਾਹੇ ਦਫਤਰੀ ਕੰਮਕਾਜ ਵਿੱਚ ਹੋਵੇ ਚਾਹੇ ਬਾਹਰ ਸਮਾਜ ਵਿੱਚ ਲਗਾਤਾਰ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹ ਔਰਤਾਂ ਦੀ ਆਵਾਜ਼ ਨੂੰ ਚੁੱਕਦੇ ਰਹੇਗੀ। ਇਸ ਮੌਕੇ ਜਸਵਿੰਦਰ ਕੌਰ ਬਾਠ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਤੇਜ ਸਿੰਘ ਢਿੱਲੋ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

