post

Jasbeer Singh

(Chief Editor)

Patiala News

ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਆਯੋਜਿਤ-

post-img

ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਆਯੋਜਿਤ ਨਾਭਾ, 2 ਮਈ : ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਵਿਖੇ ਤਹਿਸੀਲ ਪ੍ਰਧਾਨ ਉਗਰ ਸਿੰਘ ਦੀ ਪ੍ਰਧਾਨਗੀ ਤੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਸੁਰਾਜਪੁਰ ਦੀ ਸਰਪ੍ਰਸਤੀ ਵਿਚ ਹੋਈ, ਇਸ ਮੀਟਿੰਗ ਵਿਚ ਨੰਬਰਦਾਰਾ ਨੂੰ ਰੋਜ਼ਾਨਾ ਦੀ ਜਿ਼ੰਦਗੀ ਵਿਚ ਪੇਸ਼ ਆਉਂਦੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇ। ਜਿਨ੍ਹਾਂ ਮੰਗਾਂ ਦੀ ਮੰਗ ਕੀਤੀ ਗਈ ਵਿਚ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ 5000 ਰੁਪਏ ਮਹੀਨਾ ਕੀਤਾ ਜਾਵੇ, ਨੰਬਰਦਾਰਾਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ, ਨੰਬਰਦਾਰਾਂ ਦੇ ਬੈਠਣ ਲਈ ਤਹਿਸੀਲ ਕੰਪਲੈਕਸ ਵਿਚ ਕਮਰੇ ਦਾ ਪ੍ਰਬੰਧ ਕੀਤਾ ਜਾਵੇ ਤੇ ਜਿ਼ਲਾ ਪੱਧਰ ਤੇ ਬਣਨ ਵਾਲੀਆਂ ਸਿ਼ਕਾਇਤ ਨਿਵਾਰਨ ਕਮੇਟੀਆਂ ਵਿਚ ਨੰਬਰਦਾਰ ਨੂੰ ਨਾਮਜ਼ਦ ਕੀਤਾ ਜਾਵੇ ਸ਼ਾਮ ਹਨ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਮੰਡੋਰ,ਖਜਾਨਚੀ ਕਰਨੈਲ ਸਿੰਘ ਧਾਰੋਕੀ,ਮੀਤ ਪ੍ਰਧਾਨ ਜਸਵਿੰਦਰ ਸਿੰਘ ਅਜਨੋਦਾ,ਸਕੱਤਰ ਜੋਧ ਸਿੰਘ ਅਜਨੋਦਾ,ਸਕੱਤਰ ਕੁਲਦੀਪ ਸਿੰਘ ਬਿਨਾਂ ਹੇੜੀ,ਪ੍ਰੈਸ ਸਕੱਤਰ ਸੁਖਬੀਰ ਸਿੰਘ ਲੋਪੇ,ਜਗਤਾਰ ਸਿੰਘ ਘਮਰੋਦਾ,ਹਰਭਜਨ ਸਿੰਘ ਨੰਬ,ਦਾਰ,ਜਸਪਾਲ ਸਿੰਘ ਨੰਬਰਦਾਰ,ਲਾਭ ਸਿੰਘ ਅਜਨੋਦਾ,ਨਾਹਰ ਸਿੰਘ ਹਿਆਣਾ,ਗੁਰਜੰਟ ਸਿੰਘ ਮੰਡੋਰ ਤੋਂ ਇਲਾਵਾ ਨੰਬਰਦਾਰ ਮੋਜੂਦ ਸਨ।

Related Post