post

Jasbeer Singh

(Chief Editor)

Patiala News

ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬ੍ਰਿਟੇਨ ਦੇ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੀ ਕਰੜੀ ਨਿੰਦਾ

post-img

ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬ੍ਰਿਟੇਨ ਦੇ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੀ ਕਰੜੀ ਨਿੰਦਾ ਅੰਮ੍ਰਿਤਸਰ, 13 ਜੁਲਾਈ ( ) ਬਰਤਾਨੀਆਂ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਗੇ੍ਰਵਜ਼ੈਡ ਵਿੱਚ ਵਾਪਰੀ ਦੁਖਦਾਈ ਘਟਨਾ ਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰਾ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਜਿਥੇ ਹਰ ਪ੍ਰਾਣੀ ਨਤਮਸਤਕ ਹੋਣ ਲਈ ਜਾ ਆ ਸਕਦੀ, ਅਰਦਾਸ ਬੇਨਤੀ ਕਰ ਸਕਦੀ ਹੈ। ਜਿਥੋਂ ਸਰਬਸਾਂਝੀ ਵਾਲਤਾ ਦੇ ਸੰਦੇਸ਼ ਦਾ ਸੂਰਜ ਊਦੇ ਹੁੰਦਾ ਹੈ ਉਥੇ ਨਾਸਹਿਣਯੋਗ ਮੰਦਭਾਗੀਆਂ ਘਟਨਾਵਾਂ ਵਾਪਰਨ ਤੇ ਹਰ ਪ੍ਰਾਣੀ ਦਾ ਹਿਰਦਾ ਦੁਖਦਾ ਹੈ। ਉਨ੍ਹਾਂ ਕਿਹਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਚੋਰੀ ਦੀ ਨੀਯਤ ਨਾਲ ਗੁਰੂ ਘਰ ਵਿਚ ਸੁਸ਼ੋਭਤ ਸ਼ਸਤਰਾਂ ਚੁੱਕ ਕੇ ਭੱਜਣਾ ਅਤੇ ਸਰਧਾਲੂਆਂ ਤੇ ਹਮਲਾ ਕਰਕੇ ਜਖਮੀ ਕਰਨਾ ਇਹ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਉਥੋਂ ਦੀ ਸਰਕਾਰ ਨੂੰ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਨੱਥ ਪਾਉਣੀ ਚਾਹੀਦੀ ਹੈ।

Related Post