
Haryana News
0
ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਅਨੀਤਾ ਦਾ ਦੇਹਾਂਤ
- by Aaksh News
- May 17, 2024

ਬੰਦ ਹੋ ਚੁੱਕੀ ਏਅਰਲਾਈਨ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਅਨੀਤਾ ਗੋਇਲ ਦਾ ਅੱਜ ਦੱਖਣੀ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅਨੀਤਾ ਗੋਇਲ 70 ਸਾਲਾਂ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਅਨੀਤਾ ਗੋਇਲ ਦੇ ਅੰਤਿਮ ਪਲਾਂ ‘ਚ ਉਨ੍ਹਾਂ ਦੇ ਪਤੀ ਨਰੇਸ਼ ਗੋਇਲ ਵੀ ਉਨ੍ਹਾਂ ਨਾਲ ਸਨ। ਕਰਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਨਰੇਸ਼ ਗੋਇਲ ਨੂੰ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਮਿਲ ਗਈ ਹੈ। ਗੋਇਲ ਨੇ ਜੈੱਟ ਏਅਰਵੇਜ਼ ਦੀ ਨੀਂਹ ਰੱਖੀ ਸੀ ਤੇ ਕਰਜ਼ੇ ’ਚ ਡੁੱਬਣ ਤੋਂ ਪਹਿਲਾਂ ਇਹ ਦੇਸ਼ ਦੀ ਪ੍ਰਮੁੱਖ ਹਵਾਈ ਕੰਪਨੀ ਸੀ।