ਝਾਰਖੰਡ ਦੇ ਮੰਤਰੀ ਨੇ ਮਹਿਲਾ ਡਾਕਟਰ ਨੂੰ ਦਿੱਤੀ ਨੌਕਰੀ ਅਤੇ ਫਲੈਟ ਦੀ ਆਫਰ
- by Jasbeer Singh
- December 21, 2025
ਝਾਰਖੰਡ ਦੇ ਮੰਤਰੀ ਨੇ ਮਹਿਲਾ ਡਾਕਟਰ ਨੂੰ ਦਿੱਤੀ ਨੌਕਰੀ ਅਤੇ ਫਲੈਟ ਦੀ ਆਫਰ ਰਾਂਚੀ, 21 ਦਸੰਬਰ 2025 : ਝਾਰਖੰਡ ਦੇ ਸਿਹਤ ਮੰਤਰੀ ਇਰਫਾਨ ਅੰਸਾਰੀ ਨੇ ਕਿਹਾ ਕਿ ਨਿਯੁਕਤੀ ਪੱਤਰ ਵੰਡੇ ਜਾਣ ਦੌਰਾਨ ਹੋਏ ਹਿਜਾਬ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਬਿਹਾਰ ਦੀ ਇਕ ਮਹਿਲਾ ਡਾਕਟਰ ਨੂੰ 3 ਲੱਖ ਰੁਪਏ ਮਹੀਨਾ ਤਨਖਾਹ, ਸਰਕਾਰੀ ਫਲੈਟ ਅਤੇ ਮਨਭਾਉਂਦੀ ਨਿਯੁਕਤੀ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਮਹਿਲਾ ਦਾ ਹਿਜਾਬ ਹਟਾ ਕੇ ਕੀਤੀ ਗਈ ਹੈ ਮੁਸਲਮਾਨ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸਿ਼ਸ਼ ਅੰਸਾਰੀ ਨੇ ਦੋਸ਼ ਲਾਇਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਮਹਿਲਾ ਡਾਕਟਰ ਦਾ ਹਿਜਾਬ ਹਟਾ ਕੇ ਹਿਜਾਬ ਅਤੇ ਮੁਸਲਮਾਨ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸਿ਼ਸ਼ ਕੀਤੀ। ਉਨ੍ਹਾਂ ਨੇ ਜਾਮਤਾੜਾ `ਚ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਇਕ ਡਾਕਟਰ ਅਤੇ ਇਕ ਔਰਤ ਨੂੰ ਅਪਮਾਨਤ ਕੀਤਾ ਗਿਆ ਅਤੇ ਉਨ੍ਹਾਂ ਦੇ ਹਿਜਾਬ ਨੂੰ ਖਿੱਚ ਕੇ ਅਸ਼ੋਭਨੀਕ ਵਿਵਹਾਰ ਕੀਤਾ ਗਿਆ, ਉਹ ਸਿਰਫ ਇਕ ਵਿਅਕਤੀ `ਤੇ ਹਮਲਾ ਨਹੀਂ ਹੈ, ਸਗੋਂ ਇਹ ਮਨੁੱਖੀ ਮਾਣ-ਸਨਮਾਨ ਅਤੇ ਸੰਵਿਧਾਨ `ਤੇ ਸਿੱਧਾ ਹਮਲਾ ਹੈ।" ਇਹ ਘਟਨਾ ਸੋਮਵਾਰ ਨੂੰ ਪਟਨਾ `ਚ ਮੁੱਖ ਮੰਤਰੀ ਸਕੱਤਰੇਤ `ਚ ਹੋਈ, ਜਦੋਂ ਆਯੁਸ਼ ਡਾਕਟਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਕੱਠੇ ਹੋਏ ਸਨ।
